ਪੈਰਿਸ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਫਰਾਂਸ ਦੀ ਸਫਲ ਯਾਤਰਾ ਤੋਂ ਬਾਅਦ ਐਤਵਾਰ ਨੂੰ ਜਰਮਨੀ ਲਈ ਰਵਾਨਾ ਹੋ ਗਏ ਹਨ। ਜਰਮਨੀ ਯਾਤਰਾ ਦੌਰਾਨ ਆਰਥਿਕ ਅਤੇ ਉਦਯੋਗਿਕ ਸਹਿਯੋਗ ਮੋਦੀ ਦੇ ਏਜੰਡੇ 'ਚ ਚੋਟੀ 'ਤੇ ਹੋਣਗੇ। ਜਰਮਨੀ ਦੀ ਚਾਂਸਲਰ Âੰਜੇਲਾ ਮਰਕੇਲ ਨਾਲ ਮੋਦੀ ਜਰਮਨੀ 'ਚ ਵਿਸ਼ਵ ਦੇ ਸਭ ਤੋਂ ਵੱਡੇ ਉਦਯੋਗਿਕ ਮੇਲੇ ਹਨੋਵਰ ਦਾ ਉਦਘਾਟਨ ਕਰਗੇ, ਜਿਥੇ ਮੋਦੀ ਆਪਣੀ ਮੇਕ ਇਨ ਇੰਡੀਆ ਮੁਹਿੰਮ ਦੀ ਪੈਰਵੀ ਕਰਨਗੇ। ਇਸ ਸਾਲ ਭਾਰਤ ਹਨੋਵਰ ਮੇਲੇ ਦਾ ਪ੍ਰਮੁੱਖ ਸਾਂਝੇਦਾਰ ਦੇਸ਼ ਹੈ।
ਮੋਦੀ ਐਤਵਾਰ ਨੂੰ ਹਨੋਵਰ ਸ਼ਹਿਰ 'ਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਵੀ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ Âੰਜੇਲਾ ਮਰਕੇਲ ਨਾਲ ਹਨੋਵਰ ਮੇਲੇ 'ਚ ਭਾਰਤੀ ਮੰਡਪ (ਪਵੇਲੀਅਨ) ਦਾ ਵੀ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਮੋਦੀ ਭਾਰਤ-ਜਰਮਨੀ ਵਪਾਰ ਸੰਮੇਲਨ 'ਚ ਵੀ ਸ਼ਾਮਿਲ ਹੋਣਗੇ।
ਇਸ ਤੋਂ ਬਾਅਦ ਉਹ ਬਰਲੀਨ ਜਾਣਗੇ, ਜਿਥੇ ਉਹ ਇਕ ਵਿਗਿਆਨ ਅਤੇ ਤਕਨੀਕੀ ਅਕਾਦਮੀ ਦਾ ਦੌਰਾ ਕਰਨਗੇ। ਇਸ ਦੇ ਨਾਲ ਹੀ ਉਹ ਰੇਲਵੇ ਦੇ ਆਧੁਨਿਕੀਕਰਣ ਦਾ ਜਾਇਜ਼ਾ ਲੈਣ ਲਈ ਜਰਮਨੀ ਦੇ ਇਕ ਰੇਲਵੇ ਸਟੇਸ਼ਨ ਦਾ ਦੌਰਾ ਕਰਨਗੇ। ਮੋਦੀ ਦੀ ਤਿੰਨ ਦੇਸ਼ਾਂ ਦੀ 10 ਦਿਨਾਂ ਯਾਤਰਾ ਦਾ ਦੂਜਾ ਪੜਾਅ ਜਰਮਨੀ ਹੈ। ਉਹ ਮੰਗਲਵਾਰ ਨੂੰ ਆਪਣੀ ਯਾਤਰਾ ਦੇ ਆਖਰੀ ਪੜਾਅ ਦੇ ਤਹਿਤ ਕੈਨੇਡਾ 'ਚ ਹੋਣਗੇ।
ਛੇੜਛਾੜ ਮਾਮਲੇ 'ਚ ਭਾਰਤੀ ਵਿਦਿਆਰਥੀ ਗ੍ਰਿਫਤਾਰ
NEXT STORY