ਕਾਹਿਰਾ— ਮਿਸਰ ਦੀ ਇਕ ਅਦਾਲਤ ਨੇ ਪ੍ਰਤੀਬੰਧਿਤ ਸੰਗਠਨ ਮੁਸਲਿਮ ਬਰਦਰਹੁਡ ਦੇ ਸਰਗਨਾ ਮੁਹੰਮਦ ਬੈਦੀ ਸਮੇਤ 13 ਲੋਕਾਂ ਨੂੰ ਦਿੱਤੀ ਗਈ ਮੌਤ ਦੀ ਸਜਾ ਦੀ ਸ਼ਨੀਵਾਰ ਨੂੰ ਪੁੱਸ਼ਟੀ ਕਰ ਦਿੱਤੀ। ਅਦਾਲਤ ਨੇ ਅਮਰੀਕੀ ਮੂਲ ਦੇ ਮੁਹੰਮਦ ਸੁਲਤਾਨ ਸਮੇਤ 36 ਲੋਕਾਂ ਨੂੰ ਝੂਠੀਆਂ ਖਬਰਾਂ ਫੈਲਾਉਣ ਦੇ ਦੋਸ਼ 'ਚ ਉਮਰਕੈਦ ਦੀ ਸਜਾ ਵੀ ਸੁਣਾਈ। ਬੈਦੀ ਸਮੇਤ 13 ਲੋਕਾਂ ਨੂੰ ਦੇਸ਼ ਖਿਲਾਫ ਹਿੰਸਾ ਫੈਲਾਉਣ, ਉਸ ਦੀ ਸਾਜ਼ਿਸ਼ ਰਚਨ ਅਤੇ ਅਰਾਜਕਤਾ ਫੈਲਾਉਣ ਦਾ ਦੋਸ਼ੀ ਪਾਇਆ ਗਿਆ ਹੈ।
ਬੈਦੀ ਮੁਸਲਿਮ ਬਰਦਰਹੁਡ ਦਾ ਸੀਨੀਅਰ ਨੇਤਾ ਹੈ। ਉਸ ਨੂੰ ਸਰਕਾਰੀ ਹੁਕਮਾਂ ਖਿਲਾਫ ਸਮਰਥਕਾਂ ਨੂੰ ਭੜਕਾਉਣ ਲਈ ਆਪਰੇਸ਼ਨ ਰੂਮ ਬਣਾਉਣ ਅਤੇ ਹਿੰਸਾ ਫੈਲਾਉਣ ਦਾ ਦੋਸ਼ੀ ਠਹਿਰਾਇਆ ਹੈ। ਮਿਸਰ ਦੀਆਂ ਪਹਿਲੀਆਂ ਚੋਣਾਂ 'ਚ ਮੁਸਲਿਮ ਬਰਦਰਹੁਡ ਨੇ ਮੁਹੰਮਦ ਮੁਰਸੀ ਨੂੰ ਰਾਸ਼ਟਰਪਤੀ ਬਣਵਾਇਆ ਸੀ। ਪਰ ਫੌਜ ਨੇ ਜਦੋਂ ਮੁਰਸੀ ਨੂੰ ਹਟਾ ਦਿੱਤਾ ਤਾਂ ਅਗਸਤ 2013 ਤੋਂ ਬਰਦਰਹੁਡ ਨੇ ਫੌਜ ਅਤੇ ਮਿਸਰ ਦੀ ਨਵੀਂ ਸੱਤਾ ਖਿਲਾਫ ਹਿੰਸਕ ਅੰਦੋਲਨ ਛੇੜ ਦਿੱਤਾ ਸੀ। ਬੈਦੀ ਨੂੰ ਨਰਸ ਸਿਟੀ ਤੋਂ 20 ਅਗਸਤ 2013 ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਬੈਦੀ ਨੂੰ ਮਾਰਚ 'ਚ ਅਦਾਲਤ ਨੇ ਮੌਤ ਦੀ ਸਜਾ ਸੁਣਾਈ ਸੀ। ਮਿਸਰ ਦੇ ਗ੍ਰੈਂਡ ਮੁਫਤੀ ਨੇ ਸਜਾ ਦੀ ਸਮੀਖਾ ਕੀਤੀ। ਉਸ ਤੋਂ ਬਾਅਦ ਸ਼ਨੀਵਾਰ ਨੂੰ ਅਦਾਲਤ ਨੇ ਉਸ ਦੀ ਪੁੱਸ਼ਟੀ ਕੀਤੀ। ਮਿਸਰ ਦੇ ਕਾਨੂੰਨ ਮੁਤਾਬਕ ਮੌਤ ਦੀ ਸਜਾ ਦੀ ਗ੍ਰੈਂਡ ਮੁਫਤੀ ਨੂੰ ਸਮੀਖਿਆ ਕਰਨੀ ਹੁੰਦੀ ਹੈ, ਹਾਲਾਂਕਿ ਉਸ ਦਾ ਫੈਸਲਾ ਮੰਨਣਾ ਜ਼ਰੂਰੀ ਨਹੀਂ। ਬੈਦੀ ਸਮੇਤ 50 ਲੋਕਾਂ ਦੇ ਮਾਮਲੇ ਅਪਰਾਧਿਕ ਅਦਾਲਤ 'ਚ ਭੇਜੇ ਗਏ ਸਨ। ਮਿਸਰ ਸਰਕਾਰ ਨੇ ਮੁਸਲਿਮ ਬਰਦਰਹੁਡ ਨੂੰ ਨਵੰਬਰ 2013 'ਚ ਅੱਤਵਾਦੀ ਸੰਗਠਨ ਐਲਾਨ ਕਰ ਦਿੱਤਾ ਸੀ। ਜੁਲਾਈ 2013 ਤੋਂ ਬਾਅਦ ਕਰੀਬ 22,000 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਵੁਮੈਨ ਕਬੱਡੀ ਟੂਰਨਾਮੈਂਟ 'ਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾਇਆ
NEXT STORY