ਮ੍ਰਿਤਕ ਦੇਹ ਭਾਰਤ ਭੇਜਣ ਲਈ ਸੁਪਰੀਮ ਸਿੱਖ ਸੁਸਾਇਟੀ ਨੇ ਮਦਦ ਦੀ ਕੀਤੀ ਅਪੀਲ
ਆਕਲੈਂਡ (ਜੁਗਰਾਜ ਸਿੰਘ ਮਾਨ)-ਪੰਜਾਬ ਤੋਂ ਪੜ੍ਹਾਈ ਕਰਨ ਨਿਊਜ਼ੀਲੈਂਡ ਇਕ ਸਾਲ ਪਹਿਲਾਂ ਆਏ 21 ਸਾਲਾ ਵਿਦਿਆਰਥੀ ਦਿਲਬਾਗ ਸਿੰਘ ਸੇਖੋਂ, ਜਿਸ ਦੀ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਵਾਪਸ ਭਾਰਤ ਭੇਜਣ ਲਈ ਸੁਪਰੀਮ ਸਿੱਖ ਸੁਸਾਇਟੀ ਨੇ ਸੰਗਤਾਂ ਨੂੰ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਜ਼ਿਲੇ ਦੇ ਪਿੰਡ ਚੰਗੇਲੀ ਕਾਦਿਮ ਦੇ ਨੌਜਵਾਨ ਦਿਲਬਾਗ ਸਿੰਘ ਸੇਖੋਂ ਪੁੱਤਰ ਹਰਜਿੰਦਰ ਸਿੰਘ ਸੇਖੋਂ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਲਗਭਗ 15 ਹਜ਼ਾਰ ਡਾਲਰ ਤੋਂ ਵੱਧ ਖਰਚਾ ਆਉਣਾ ਹੈ। ਸੁਪਰੀਮ ਸਿੱਖ ਸੁਸਾਇਟੀ, ਜੋ ਕਿ ਪਹਿਲਾਂ ਵੀ ਇਥੇ ਪੜ੍ਹਾਈ ਕਰਨ ਆਏ ਵਿਦਿਆਰਥੀਆਂ ਦੀ ਔਖੇ ਵੇਲੇ ਮਦਦ ਕਰਨ ਤੋਂ ਇਲਾਵਾ ਕਿਸੇ ਵੀ ਪੰਜਾਬੀ ਦੀ ਮੌਤ ਹੋ ਜਾਣ 'ਤੇ ਉਸ ਦੀ ਮ੍ਰਿਤਕ ਦੇਹ ਵਾਪਸ ਭਾਰਤ ਭੇਜਣ ਲਈ ਅੱਗੇ ਹੋ ਕੇ ਆਰਥਿਕ ਮਦਦ ਕਰਦੀ ਹੈ, ਦੀ ਅਪੀਲ 'ਤੇ ਦਿਲਬਾਗ ਸਿੰਘ ਸੇਖੋਂ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਸੰਗਤਾਂ ਨੇ ਹੁਣ ਤੱਕ 6000 ਡਾਲਰ ਦੀ ਰਾਸ਼ੀ ਇਕੱਠੀ ਕਰ ਲਈ ਹੈ।
ਸੁਪਰੀਮ ਸਿੱਖ ਸੁਸਾਇਟੀ ਨੇ ਸਿੱਖ ਸੰਗਤਾਂ ਨੂੰ ਵੱਧ ਤੋਂ ਵੱਧ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਪੰਜਾਬੀ ਵਿਦਿਆਰਥੀ ਦਿਲਬਾਗ ਸਿੰਘ ਸੇਖੋਂ ਦੀ ਮ੍ਰਿਤਕ ਦੇਹ ਛੇਤੀ ਤੋਂ ਛੇਤੀ ਭਾਰਤ ਭੇਜੀ ਜਾ ਸਕੇ।
ਮੁਸਲਿਮ ਬਰਦਰਹੁਡ ਦੇ ਨੇਤਾ ਸਮੇਤ 13 ਨੂੰ ਮੌਤ ਦੀ ਸਜਾ
NEXT STORY