ਪੈਰਿਸ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਜਰਮਨੀ ਪਹੁੰਚ ਗਏ। ਇਥੇ ਹੈਨੋਵਰ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦਿੱਤੇ। ਇਸ ਤੋਂ ਪਹਿਲਾਂ ਫਰਾਂਸ ਦੌਰੇ 'ਤੇ ਮੋਦੀ ਵੱਲੋਂ ਲਈ ਗਈ ਇਕ ਸ਼ਾਲ ਵਿਵਾਦ ਦੇ ਘੇਰੇ 'ਚ ਆ ਗਈ। ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਦਾਅਵਾ ਕੀਤਾ ਕਿ ਫਰਾਂਸ 'ਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਨਾਂ (ਐਨ.ਐਮ) ਦੇ ਪ੍ਰਿੰਟ ਵਾਲੀ ਫ੍ਰੈਂਚ ਕੰਪਨੀ ਲੁਈਸ ਵਿਤਾਨ ਦੀ ਸ਼ਾਲ ਲਈ ਸੀ। ਲੁਈਸ ਵਿਤਾਨ ਨੇ ਇਕ ਟਵੀਟ 'ਚ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਕੰਪਨੀ ਨੇ ਟਵੀਟ 'ਚ ਕਿਹਾ ਕਿ ਦੁਰਭਾਗ ਨਾਲ ਅਸੀਂ ਤਸਵੀਰ 'ਚ ਦਿਖਾਈ ਦੇ ਰਹੀ ਸ਼ਾਲ ਦੀ ਤਰ੍ਹਾਂ ਦਾ ਕੋਈ ਪ੍ਰੌਡਕਟ ਨਹੀਂ ਬਣਾਇਆ ਹੈ। ਮੋਦੀ ਪੈਰਿਸ ਏਅਰਪੋਰਟ 'ਤੇ ਇਕ ਸਾਲ ਲਈ ਨਜ਼ਰ ਆਏ ਸਨ। ਸੋਸ਼ਲ ਸਾਈਟਸ 'ਤੇ ਦਾਅਵਾ ਕੀਤਾ ਗਿਆ ਕਿ ਇਸ ਸ਼ਾਲ 'ਤੇ ਉਨ੍ਹਾਂ ਦਾ ਨਾਂ ਪ੍ਰਿੰਟ ਹੈ ਅਤੇ ਇਸ ਸੰਦਰਭ 'ਚ ਕੁਝ ਤਸਵੀਰਾਂ ਵੀ ਟਵੀਟ ਕੀਤੀਆਂ ਗਈਆਂ। ਹਾਲਾਂਕਿ, ਅਸਲੀ ਤਸਵੀਰ ਨੂੰ ਜੂਮ ਕਰਕੇ ਦੇਖਣ 'ਤੇ ਉਸ ਵਿਚ ਕੋਈ ਨਾਂ ਛਪਿਆ ਨਜ਼ਰ ਨਹੀਂ ਆਇਆ।
ਇਸ ਤੋਂ ਪਹਿਲਾਂ ਜਦੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਜਨਵਰੀ 'ਚ ਭਾਰਤ ਦੌਰੇ 'ਤੇ ਆਏ ਸਨ, ਉਸ ਸਮੇਂ ਮੋਦੀ ਨੇ ਉਨ੍ਹਾਂ ਨਾਲ ਮੁਲਾਕਾਤ ਦੌਰਾਨ ਆਪਣੇ ਨਾਂ ਦੀ ਪ੍ਰਿੰਟਿੰਗ ਵਾਲਾ ਸੂਟ ਪਾਇਆ ਸੀ। ਇਸ ਨੂੰ ਲੈ ਕੇ ਵਿਰੋਧੀ ਦਲਾਂ ਨੇ ਖੂਬ ਨਿਸ਼ਾਨਾ ਸਾਧਿਆ ਸੀ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਤੋਂ ਲੈ ਕੇ 'ਆਪ' ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਇਸ ਸੂਟ ਨੂੰ 10 ਲੱਖ ਰੁਪਏ ਦਾ ਦੱਸਦੇ ਹੋਏ ਮੋਦੀ ਦੀ ਤੀਖੀ ਨਿੰਦਾ ਕੀਤੀ ਸੀ।
ਬੀ.ਜੇ.ਪੀ. ਨੇ ਵੀ ਕੀਤਾ ਅਫਵਾਹਾਂ ਦਾ ਖੰਡਨ
ਸਾਂਸਦ ਅਤੇ ਬੀ.ਜੇ.ਪੀ. ਦੀ ਰਾਸ਼ਟਰੀ ਬੁਲਾਰਣ ਮਿਨਾਕਸ਼ੀ ਲੇਖੀ ਨੇ ਸ਼ਾਲ ਦੇ ਵਿਦੇਸ਼ੀ ਹੋਣ ਦੀ ਗੱਲ ਨੂੰ ਰੱਦ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਡਿਜਾਇਨ ਨੂੰ ਭਾਰਤੀ ਕਾਰੀਗਰਾਂ ਨੇ ਬਣਾਇਆ ਹੈ, ਵਿਸ਼ਵ ਦੇ ਫੈਸ਼ਨ ਕੈਪਿਟਲ 'ਚ ਮੇਕ ਇਨ ਇੰਡੀਆ ਪ੍ਰੌਡਕਟ ਨੂੰ ਪ੍ਰਦਰਸ਼ਿਤ ਕਰਨਾ ਇਕ ਸਮਾਰਟ ਮੂਵ ਸੀ। ਗੁਜਰਾਤ ਤੋਂ ਬੀ.ਜੇ.ਪੀ. ਦੇ ਸਾਂਸਦ ਐਕਟਰ ਪਰੇਸ਼ ਰਾਵਲ ਨੇ ਇਕ ਟਵੀਟ 'ਚ ਲਿਖਿਆ ਹੈ ਕਿ ਜੇਕਰ ਇਹ ਲੁਈਸ ਵਿਤਾਨ ਦੀ ਸ਼ਾਲ ਹੈ ਤਾਂ ਇਹ ਮੋਦੀ ਅਤੇ ਅਮਿਤਾਭ ਬੱਚਨ ਹਨ। ਉਨ੍ਹਾਂ ਨੇ ਮੋਦੀ ਅਤੇ ਅਮਿਤਾਭ ਦੇ ਡੁਪਲੀਕੇਟਸ ਦੀਆਂ ਤਸਵੀਰਾਂ ਪੋਸਟ ਕੀਤੀਆਂ ਸਨ।
ਮਾਂ ਨੇ ਬੱਚੇ ਨੂੰ ਗੋਦ 'ਚ ਲੈ ਕੇ ਕੀਤੀ ਪੱਤਰਕਾਰੀ, ਫੋਟੋ ਵਾਇਰਲ
NEXT STORY