ਕਾਹਿਰਾ— ਮਿਸਰ ਦੀ ਇਕ ਪੱਤਰਕਾਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈ ਹੈ। ਇਸ ਤਸਵੀਰ ਵਿਚ ਇਹ ਪੱਤਰਕਾਰ ਆਪਣੇ ਦੋ ਸਾਲ ਦੇ ਬੇਟੇ ਨੂੰ ਗੋਦ ਵਿਚ ਉਠਾ ਕੇ ਇੰਟਰਵਿਊ ਲੈਂਦੀ ਦਿਖਾਈ ਦੇ ਰਹੀ ਹੈ। ਜਾਣਕਾਰੀ ਦੇ ਮੁਤਾਬਕ ਲਾਮੀਆ ਹਮਦੀਨ ਨਾਂ ਦੀ ਇਹ ਪੱਕਰਕਾਰ ਰਿਪੋਰਟਿੰਗ ਦੇ ਦੌਰਾਨ ਆਪਣੇ ਬੱਚੇ ਨੂੰ ਵੀ ਨਾਲ ਲੈ ਗਈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਉਸ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਹਾਲਾਂਕਿ ਲਾਮੀਆ ਦਾ ਕਹਿਣਾ ਹੈ ਕਿ ਇਕ ਮਾਂ ਹੋਣ ਦੇ ਨਾਅਤੇ ਉਨ੍ਹਾਂ ਨੇ ਜੋ ਵੀ ਕੀਤਾ, ਉਹ ਸਹੀ ਕੀਤਾ। ਲਾਮੀਆ ਦਾ ਕਹਿਣਾ ਹੈ ਕਿ ਉਹ ਵੀ ਇਕ ਆਮ ਮਹਿਲਾ ਹੈ। ਉਸ ਨੇ ਡੇਅ ਕੇਅਰ ਤੋਂ ਆਪਣੇ ਬੇਟੇ ਨੂੰ ਲਿਆ ਅਤੇ ਉਸ ਨੂੰ ਆਪਣੇ ਨਾਲ ਹੀ ਕੰਮ 'ਤੇ ਲੈ ਆਈ, ਕਿਉਂਕਿ ਉਸ ਦੇ ਕੋਲ ਬੱਚੇ ਨੂੰ ਨਾਲ ਲਿਜਾਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਸੀ। ਕੁਝ ਲੋਕਾਂ ਨੇ ਲਾਮੀਆ ਦੀ ਤੁਲਨਾ ਇਟਲੀ ਦੀ ਨੇਤਾ ਲੀਸੀਆ ਰਾਨਜਿਊਲੀ ਨਾਲ ਕੀਤੀ ਹੈ।
ਭਾਰਤ ਦੇ ਦੁਸ਼ਮਣ ਹੋ ਜਾਣ ਸਾਵਧਾਨ!! (ਦੇਖੋ ਤਸਵੀਰਾਂ)
NEXT STORY