ਬ੍ਰਿਟਿਸ਼ ਕੋਲੰਬੀਆ— ਸ਼ਹਿਰ ਦੀ ਰੁਝੇਵਿਆਂ ਤੇ ਪ੍ਰਦੂਸ਼ਣ ਭਰੀ ਜ਼ਿੰਦਗੀ ਤੋਂ ਪਰੇਸ਼ਾਨ ਜਿਹਾ ਤਾਂ ਹਰ ਕੋਈ ਨਜ਼ਰ ਆਉਂਦਾ ਹੈ ਪਰ ਸ਼ਾਇਦ ਹੀ ਕੋਈ ਉਸ ਸ਼ਹਿਰੀ ਜੀਵਨ ਨੂੰ ਛੱਡ ਕੇ ਕੁਦਰਤ ਦੀ ਗੋਦ ਵਿਚ ਵਸਣ ਦੀ ਕੋਸ਼ਿਸ਼ ਕਰਦਾ ਹੈ ਪਰ ਸ਼ਹਿਰ ਦੀ ਰਝੇਵਿਆਂ ਭਰੀ ਜ਼ਿੰਦਗੀ ਨੂੰ ਟਾਟਾ-ਬਾਏ-ਬਾਏ ਕਰਦੇ ਹੋਏ ਕੈਨੇਡਾ ਦੇ ਇਸ ਜੋੜੇ ਨੇ ਜੀਵਨ ਬਤੀਤ ਕਰਨ ਲਈ ਅਜਿਹੀ ਥਾਂ ਲੱਭੀ ਕਿ ਉੱਥੇ ਜਾ ਕੇ ਹਰ ਕਿਸੇ ਦਾ ਮਨ ਧੰਨ-ਧੰਨ ਹੋ ਜਾਂਦਾ ਹੈ। ਵਾਨੇ ਐਡਮਸ ਅਤੇ ਕੈਥਰੀਨ ਕਿੰਗ ਸ਼ਹਿਰ 'ਚੇ ਖੜ੍ਹੇ ਹੋਏ ਪੱਥਰਾਂ ਦੇ ਘਰ ਵਿਚ ਨਹੀਂ ਸਗੋਂ ਨਦੀ 'ਤੇ ਤੈਰਦੇ ਹੋਏ ਘਰ ਵਿਚ ਰਹਿ ਰਹੇ ਹਨ।
ਨਦੀ 'ਤੇ ਤੈਰਦਾ ਹੋਇਆ ਇਹ ਘਰ ਕਿਸੇ ਅਜੂਬੇ ਤੋਂ ਘੱਟ ਨਹੀਂ ਲੱਗਦਾ। ਐਡਮਸ ਅਤੇ ਕੈਥਰੀਨ ਨੇ ਇਸ ਘਰ ਨੂੰ ਬੜੀ ਮਿਹਨਤ ਨਾਲ ਸਜਾਇਆ ਹੈ। 12 ਪਲੇਫਾਰਮ 'ਤੇ ਕਿਸ਼ਤੀਆਂ ਜੋੜ ਕੇ ਇਸ ਘਰ ਨੂੰ ਤਿਆਰ ਕੀਤਾ ਗਿਆ ਹੈ। ਇਸ ਘਰ ਵਿਚ ਤੈਰਦੇ ਗਾਰਡਨ ਤੇ ਗੁਲਾਬੀ ਰੰਗ ਨਾਲ ਸਜਿਆ ਘਰ ਬੇਹੱਦ ਸ਼ਾਨਦਾਰ ਲੱਗਦਾ ਹੈ। ਇਸ ਘਰ ਨੂੰ 1992 ਵਿਚ ਬਣਾਇਆ ਗਿਆ ਸੀ। ਉਨ੍ਹਾਂ ਦੇ ਦੋ ਬੱਚੇ ਵੀ ਪਿਛਲੇ ਇਕ ਸਾਲ ਤੋਂ ਇਸ ਘਰ ਵਿਚ ਆ ਕੇ ਰਹਿ ਰਹੇ ਹਨ। ਸਰਦੀਆਂ ਦੇ ਦਿਨਾਂ ਵਿਚ ਇਹ ਜੋੜਾ ਮੀਂਹ ਦੇ ਪਾਣੀ ਨੂੰ ਪੀਣ ਲਈ ਇਕੱਠਾ ਕਰਦਾ ਹੈ ਤੇ ਗਰਮੀਆਂ ਵਿਚ ਉਹ ਨੇੜੇ ਵਹਿੰਦੇ ਝਰਨੇ ਤੋਂ ਤਾਜ਼ਾ ਪਾਣੀ ਲੈਂਦੇ ਹਨ। ਆਪਣੇ ਇਸ ਤੈਰਦੇ ਹੋਏ ਘਰ ਦੇ ਬਗੀਚੇ ਵਿਚ ਇਹ ਜੋੜਾ ਸਬਜ਼ੀਆਂ ਅਤੇ ਫਲ ਉਗਾਉਂਦਾ ਹੈ।
ਫਰਜ਼ੀ ਨਿਕਲੀ ਮੋਦੀ ਦੇ ਨਾਂ ਵਾਲੀ ਸ਼ਾਲ (ਦੇਖੋ ਤਸਵੀਰਾਂ)
NEXT STORY