ਜਲੰਧਰ, (ਸ਼ੋਰੀ)- ਇਕ-ਦੂਜੇ ਨਾਲ ਜਿਊਣ-ਮਰਨ ਦੀਆਂ ਕਸਮਾਂ ਖਾਣ ਵਾਲੇ ਪਤੀ-ਪਤਨੀ ਅੱਜ ਬਸਤੀ ਸ਼ੇਖ ਦੇ ਮੇਨ ਬਾਜ਼ਾਰ 'ਚ ਇਕ-ਦੂਜੇ ਨੂੰ ਗਾਲ੍ਹਾਂ ਕੱਢਦੇ ਹੋਏ ਵੇਖੇ ਗਏ। ਇਕ ਪਾਸੇ ਪਤਨੀ ਦੇ ਪਰਿਵਾਰਕ ਮੈਂਬਰ ਤੇ ਦੂਜੇ ਪਾਸੇ ਪਤੀ ਦੇ ਪਰਿਵਾਰਕ ਮੈਂਬਰਾਂ ਵਿਚਾਲੇ ਵਿਵਾਦ ਹੋ ਗਿਆ। ਦੇਖਦੇ ਹੀ ਦੇਖਦੇ ਮਾਮਲਾ ਕੁੱਟਮਾਰ ਤਕ ਪਹੁੰਚ ਗਿਆ। ਬਾਜ਼ਾਰ 'ਚ ਜਮ ਕੇ ਹੰਗਾਮਾ ਹੋਣ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਥਾਣਾ 5 ਦੀ ਪੁਲਸ ਨੇ ਮਾਮਲਾ ਸ਼ਾਂਤ ਕੀਤਾ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਇਲਾਜ ਤੇ ਐੱਮ. ਐੱਲ. ਆਰ. ਕਟਵਾਉਣ ਲਈ ਭੇਜਿਆ।
ਪਹਿਲੀ ਧਿਰ ਦੇ ਜ਼ਖ਼ਮੀ ਵਿਨੋਦ ਪੁੱਤਰ ਬਲਦੇਵ ਰਾਜ ਨਿਵਾਸੀ ਰੋਡ ਮੁਹੱਲਾ ਬਸਤੀ ਸ਼ੇਖ ਨੇ ਦੱਸਿਆ ਕਿ ਉਸ ਦਾ ਵਿਆਹ ਮੰਜੂ ਨਾਲ ਕਰੀਬ 8 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਵਿਆਹ ਤੋਂ ਕੁਝ ਦੇਰ ਬਾਅਦ ਤੋਂ ਹੀ ਮਾਮੂਲੀ ਗੱਲਾਂ ਨੂੰ ਲੈ ਕੇ ਉਸ ਦੀ ਪਤਨੀ ਉਸ ਨਾਲ ਵਿਵਾਦ ਕਰਨ ਲੱਗੀ ਅਤੇ ਕੁਝ ਦਿਨ ਪਹਿਲਾਂ ਆਪਣੇ ਪੇਕੇ ਘਰ ਕੋਟ ਮੁਹੱਲਾ ਬਸਤੀ ਸ਼ੇਖ ਚਲੀ ਗਈ ਤੇ ਬੱਚੇ ਉਸ ਕੋਲ ਰਹਿਣ ਲੱਗੇ। ਵਿਨੋਦ ਨੇ ਦੱਸਿਆ ਕਿ ਅੱਜ ਉਸ ਦੀ ਪਤਨੀ ਆਪਣੀ ਮਾਂ ਤੇ ਭਰਾ ਨਾਲ ਉਸ ਦੀ ਦੁਕਾਨ ਜੋ ਕਿ ਮੇਨ ਬਾਜ਼ਾਰ 'ਚ ਹੈ, 'ਤੇ ਆ ਕੇ ਬੱਚੇ ਆਪਣੇ ਨਾਲ ਲਿਜਾਣ ਦੀ ਜ਼ਿੱਦ ਕਰਨ ਲੱਗੀ। ਮਨ੍ਹਾ ਕਰਨ 'ਤੇ ਸਾਰਿਆਂ ਨੇ ਮਿਲ ਕੇ ਉਸ 'ਤੇ ਅਤੇ ਉਸ ਦੇ ਪਿਤਾ ਤੇ ਮਾਂ ਕੰਚਨ ਬਾਲਾ 'ਤੇ ਹਮਲਾ ਕਰ ਦਿੱਤਾ।
ਦੂਜੀ ਧਿਰ 'ਚ ਜ਼ਖਮੀ ਪਵਨ ਕੁਮਾਰ ਪੁੱਤਰ ਸੁਭਾਸ਼ ਚੰਦਰ ਨਿਵਾਸੀ ਕੋਟ ਬਾਜ਼ਾਰ ਬਸਤੀ ਸ਼ੇਖ ਨੇ ਪਹਿਲੀ ਧਿਰ ਵਲੋਂ ਹਮਲੇ ਦਾ ਦੋਸ਼ ਲਗਾਉਂਦਿਆਂ ਦੱਸਿਆ ਕਿ ਉਸ ਦੀ ਭੈਣ ਨਾਲ ਵਿਆਹ ਤੋਂ ਬਾਅਦ ਦਾਜ ਲਈ ਕੁੱਟਮਾਰ ਕਰਦੇ ਸੀ। ਦਾਜ ਦੀ ਮੰਗ ਨਾ ਪੂਰੀ ਹੋਣ 'ਤੇ ਵਿਨੋਦ ਨੇ ਉਸ ਦੀ ਭੈਣ ਮੰਜੂ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ। ਅੱਜ ਮੰਜੂ ਆਪਣੇ ਬੱਚਿਆਂ ਨੂੰ ਮਿਲਣ ਲਈ ਵਿਨੋਦ ਕੋਲ ਗਈ ਤਾਂ ਉਸਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਮੰਜੂ ਨਾਲ ਕੁੱਟਮਾਰ ਕਰਨ ਦੇ ਨਾਲ-ਨਾਲ ਉਸ ਦੇ ਭਰਾ ਵਰਿੰਦਰ 'ਤੇ ਵੀ ਹਮਲਾ ਕੀਤਾ। ਦੂਜੇ ਪਾਸੇ ਥਾਣਾ ਨੰ. 5 ਦੇ ਐੱਸ. ਐੱਚ. ਓ. ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸ਼ਿਵ ਸੈਨਾ ਨੇਤਾ 'ਤੇ ਹੋਏ ਕਾਤਿਲਾਨਾ ਹਮਲੇ...
NEXT STORY