ਜਲਾਲਾਬਾਦ (ਮਿੱਕੀ) - ਪਾਲਤੂ ਜਾਨਵਰ ਕੁੱਤਾ ਇਨਸਾਨ ਦਾ ਸਭ ਤੋਂ ਵਫਾਦਾਰ ਮਿੱਤਰ ਮੰਨਿਆ ਜਾਂਦਾ ਹੈ ਅਤੇ ਇਹ ਆਪਣੀ ਵਫਾਦਾਰੀ ਨਿਭਾਉਂਦੇ ਹੋਏ ਆਪਣੇ ਮਾਲਕ ਖਾਤਰ ਹਰ ਜੋਖਮ ਉਠਾਉਣ ਨੂੰ ਤਿਆਰ ਰਹਿੰਦਾ ਹੈ ਤੇ ਇਸ ਵਫਾਦਾਰ ਜਾਨਵਰ ਦੀ ਵਫਾਦਾਰੀ ਦੇ ਅਨੇਕਾਂ ਕਿੱਸੇ ਅਕਸਰ ਹੀ ਵੇਖਣ ਅਤੇ ਸੁਣਨ ਨੂੰ ਮਿਲਦੇ ਹਨ ਪਰ ਇਨਸਾਨ ਨੇ ਇਸ ਨਾਲ ਵਫਾਦਾਰੀ ਬਹੁਤ ਘੱਟ ਨਿਭਾਈ ਹੈ ਜਿਸ ਦੀ ਤਾਜ਼ਾ ਮਿਸਾਲ ਮੌਜੂਦਾ ਸਮੇਂ ਵਿਚ ਕੁਝ ਅਕ੍ਰਿਤਘਣ ਲੋਕਾਂ ਵੱਲੋਂ ਕਰਵਾਈ ਜਾਣ ਵਾਲੀ 'ਡੌਗ ਫਾਈਟ' ਤੋਂ ਵੇਖਣ ਨੂੰ ਮਿਲ ਰਹੀ ਹੈ।
ਭਾਵੇਂ ਲੋਕਾਂ ਦੇ ਕਹਿਣ ਅਨੁਸਾਰ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਕਈ ਖਤਰਨਾਕ ਅਤੇ ਅਜੀਬੋ-ਗਰੀਬ ਸ਼ੌਕ ਇਨਸਾਨ ਨੂੰ ਮਹਿੰਗੇ ਵੀ ਪੈ ਜਾਂਦੇ ਹਨ ਤੇ ਕਈ ਲੋਕਾਂ ਨੇ ਆਪਣੇ ਸ਼ੌਕ ਨੂੰ ਆਪਣੇ ਮਨੋਰੰਜਨ ਦਾ ਵਧੀਆ ਸਾਧਨ ਬਣਾਉਂਦੇ ਹੋਏ ਇਨ੍ਹਾਂ ਨੂੰ ਖੇਡਾਂ ਦੇ ਰੂਪ ਵਿਚ ਬਦਲ ਦਿੱਤਾ ਹੈ ਜਿਸ ਦੇ ਚੰਗੇ-ਮਾੜੇ ਨਤੀਜੇ ਉੱਭਰ ਕੇ ਸਾਹਮਣੇ ਆ ਰਹੇ ਹਨ। ਇਨ੍ਹਾਂ 'ਚੋਂ ਇਕ ਸ਼ੌਕ 'ਡੌਗ ਫਾਈਟ' ਦਾ ਹੈ ਜੋ ਕਿ ਪਿਛਲੇ ਕੁਝ ਸਮੇਂ ਤੋਂ ਲੋਕਾਂ ਵਿਚ ਲਗਾਤਾਰ ਵਧ ਰਿਹਾ ਹੈ ਤੇ ਕੁੱਤੇ ਪਾਲਣ ਦੇ ਸ਼ੌਕੀਨਾਂ ਵੱਲੋਂ ਫਾਈਟਰ ਕੁੱਤਿਆਂ ਦਾ ਪਾਲਣ-ਪੋਸ਼ਣ ਕਰਕੇ ਜਾਂ ਫਿਰ ਪਲੇ ਹੋਏ ਕੁੱਤੇ ਖਰੀਦ ਕੇ ਉਨ੍ਹਾਂ ਦੀ ਫਾਈਟ ਕਰਵਾਈ ਜਾਂਦੀ ਹੈ ਤੇ ਕੁੱਤਿਆਂ ਦੀ ਫਾਈਟ ਦਾ ਮਜ਼ਾ ਲਿਆ ਜਾਂਦਾ ਹੈ।
ਫਾਈਟ ਦੇ ਸ਼ੌਕੀਨ ਚੋਰੀ-ਛਿਪੇ ਕੁੱਤਿਆਂ ਨੂੰ ਆਪਸ ਵਿਚ ਲੜਾਉਂਦੇ ਹਨ ਕਿਉਂਕਿ 'ਡੋਗ ਫਾਈਟ' 'ਤੇ ਪਾਬੰਦੀ ਹੈ ਤੇ ਇਹ ਗੈਰ-ਕਾਨੂੰਨੀ ਕੰਮ ਹੈ ਪਰ ਇਸ ਦੇ ਬਾਵਜੂਦ ਕੁਝ ਲੋਕ ਇਸ ਖੂਨੀ ਗੇਮ ਨੂੰ ਆਪਣੇ ਮਨਪ੍ਰਚਾਵੇ ਲਈ ਕਰਵਾਉਂਦੇ ਹਨ। ਜਦੋਂ 2 ਕੁੱਤੇ ਆਪਸ ਵਿਚ ਲੜਦੇ ਹਨ ਤਾਂ ਉਹ ਇਕ-ਦੂਜੇ ਨੂੰ ਬੁਰੀ ਤਰ੍ਹਾਂ ਕਟਦੇ ਹਨ ਤੇ ਤਿੱਖੇ ਦੰਦਾਂ ਦੇ ਵਾਰਾਂ ਨਾਲ ਕੁੱਤੇ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਹਨ ਤੇ ਇਨ੍ਹਾਂ ਦੇ ਜ਼ਖਮ ਠੀਕ ਹੋਣ 'ਤੇ ਲੰਬਾ ਸਮਾਂ ਲੱਗ ਜਾਂਦਾ ਹੈ। 'ਡੌਗ ਫਾਈਟ' ਦੌਰਾਨ ਜੇਤੂ ਰਹਿਣ ਵਾਲੇ ਕੁੱਤੇ ਦੇ ਮਾਲਕ ਨੂੰ ਜੇਤੂ ਰਾਸ਼ੀ ਤੇ ਇਨਾਮ ਆਦਿ ਦਿੱਤਾ ਜਾਂਦਾ ਹੈ ਪਰ ਉਸ ਦੇ ਸਰੀਰ 'ਤੇ ਹੋਏ ਜ਼ਖਮਾਂ ਦੇ ਦਰਦ ਦਾ ਪਤਾ ਸਿਰਫ ਫਾਈਟ ਲੜਨ ਵਾਲੇ ਕੁੱਤੇ ਨੂੰ ਹੀ ਪਤਾ ਹੁੰਦਾ ਹੈ।
ਬਾਜਵਾ ਨੂੰ ਕਾਂਗਰਸ 'ਚੋਂ ਬਾਹਰ ਕੱਢੋ : ਕੈਪਟਨ (ਵੀਡੀਓ)
NEXT STORY