ਰੋਮ/ਇਟਲੀ (ਕੈਂਥ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਸਾਹਿਬ ਨੇ ਆਪਣੀ ਸਾਰੀ ਜਿੰਦਗੀ ਸਮਾਜ ਦੇ ਲਤਾੜੇ ਅਤੇ ਦੁਤਕਾਰੇ ਵਰਗ ਨੂੰ ਹੱਕ ਦੁਆਉਣ 'ਚ ਲੰਘਾਈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਬੀ. ਆਰ. ਅੰਬੇਦਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:) ਇਟਲੀ ਦੇ ਸਮੂਹ ਮੈਂਬਰਾਂ ਨੇ ਕਰਦਿਆਂ ਕਿਹਾ ਕਿ ਅੱਜ ਜੇਕਰ ਭਾਰਤ ਦਾ ਦਲਿਤ ਸਮਾਜ ਭਾਰਤ 'ਚ ਜਾਂ ਵਿਦੇਸ਼ਾਂ 'ਚ ਬੈਠ ਬਰਾਬਰੀ ਅਤੇ ਸਨਮਾਨਜਨਕ ਜ਼ਿੰਦਗੀ ਬਿਤਾ ਰਹੇ ਹਨ। ਡਾ. ਅੰਬੇਦਕਰ ਸਾਹਿਬ ਨੇ ਭਾਰਤੀ ਸੰਵਿਧਾਨ 'ਚ ਭਾਰਤ ਦੇ ਉਸ ਵਰਗ ਦੀ ਗੱਲ ਹਿੱਕ ਤਾਣ ਕੇ ਕੀਤੀ ਜਿਸ ਨੂੰ ਭਾਰਤ ਦੇਸ਼ 'ਚ ਸੈਂਕੜੇ ਸਾਲਾਂ ਤੋਂ ਪੂੰਜੀਵਾਦੀਆਂ ਨੇ ਦਬਾਅ ਕੇ ਰੱਖਿਆ ਸੀ।ਬਾਵਾ ਸਾਹਿਬ ਨੇ ਉਨ੍ਹਾਂ ਲੋਕਾਂ ਨੂੰ ਵੋਟ ਦਾ ਅਧਿਕਾਰ ਲੈਕੇ ਦਿੱਤਾ। ਅੱਜ ਸਮੁੱਚੇ ਦਲਿਤ ਸਮਾਜ ਨੂੰ ਬਾਵਾ ਸਾਹਿਬ ਦੀ ਸੋਚ ਦਾ ਸਮਾਜ ਸਿਰਜਣ ਲਈ ਲਾਮਬੰਦ ਹੋਣਾ ਚਾਹੀਦਾ ਹੈ।ਇਸ ਮੌਕੇ ਨਾਲ ਭਾਰਤ ਰਤਨ ਡਾ. ਅੰਬੇਦਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:) ਇਟਲੀ ਦੇ ਸਮੂਹ ਮੈਂਬਰਾਂ ਨੇ ਬੀਤੇ ਦਿਨ ਪੰਜਾਬ 'ਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਬਾਵਾ ਸਾਹਿਬ ਦੇ ਬੁੱਤ ਨਾਲ ਕੀਤੀ ਛੇੜ-ਛਾੜ ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕੀਤੀ। ਆਗੂਆਂ ਨੇ ਪੰਜਾਬ ਸਰਕਾਰ ਤੇ ਸਬੰਧਿਤ ਪ੍ਰਸਾਸ਼ਨ ਨੂੰ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਰਾਕ 'ਚ ਬੰਬ ਧਮਾਕੇ, 8 ਮੌਤਾਂ
NEXT STORY