ਸਿਡਨੀ (ਬਲਵਿੰਦਰ ਸਿੰਘ ਧਾਲੀਵਾਲ)—ਵਿਸਾਖੀ ਦਾ ਤਿਓਹਾਰ ਪੰਜਾਬ ਭਰ 'ਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਪੰਜਾਬ ਦੇ ਪ੍ਰਮੁੱਖ ਗੁਰਦੁਆਰਿਆਂ 'ਚ ਸੰਗਤਾਂ ਭਾਰੀ ਗਿਣਤੀ 'ਚ ਪੁੱਜਦੀਆਂ ਹਨ। ਪੰਜਾਬ 'ਚ ਤਾਂ ਇਹ ਤਿਓਹਾਰ ਪ੍ਰਸਿੱਧ ਹਨ ਹੀ, ਇਸੇ ਤਰ੍ਹਾਂ ਆਸਟ੍ਰੇਲੀਆ 'ਚ ਵੀ ਵਿਸਾਖੀ ਮੌਕੇ ਗੁਰਦੁਆਰਿਆਂ 'ਚ ਭਾਰੀ ਰੌਣਕਾਂ ਲੱਗੀਆਂ।ਸਿਡਨੀ ਦੇ ਗੁਰੂ ਘਰ ਪਾਰਕਲੀ ਵਿਚ ਵਿਸਾਖੀ ਮੌਕੇ ਭਾਰੀ ਗਿਣਤੀ 'ਚ ਸੰਗਤਾਂ ਪੁੱਜੀਆਂ।ਇਸ ਦਿਨ ਦੂਰੋਂ-ਦੂਰੋਂ ਸੰਗਤਾਂ ਇੱਥੇ ਪਹੁੰਚੀਆਂ ਅਤੇ ਗੁਰੂ ਘਰ 'ਚ ਸ਼ਬਦ ਕੀਤਰਨ ਇਲਾਹਾ ਪ੍ਰਾਪਤ ਕੀਤਾ। ਗੁਰੂ ਘਰ ਪਾਰਕਲੀ ਵਿਚ ਕਰੀਬ ਸਵੇਰ ਤੋਂ ਰਾਤ ਦੇ 10 ਵਜੇ ਤੱਕ ਸਾਰਾ ਦਿਨ ਗੁਰਬਾਣੀ ਦਾ ਕੀਰਤਨ ਚਲਦਾ ਰਿਹਾ, ਜਿਸ ਵਿਚ ਸਮਾਗਮ 'ਚ ਪੰਥ ਪ੍ਰਸਿੱਧ ਵਿਦਵਾਨ ਭਾਈ ਸਤਵਿੰਦਰ ਸਿੰਘ ਜੀ, ਭਾਈ ਹਰਜੋਗਿੰਦਰ ਸਿੰਘ ਜੀ ਅਤੇ ਬਾਬਾ ਲਖਵੀਰ ਸਿੰਘ ਜੀ ਰਤਵਾੜਾ ਸਾਹਿਬ ਅਤੇ ਬੀਬੀਆਂ ਦਾ ਢਾਡੀ ਜੱਥਾ ਬੀਬੀ ਵਰਿੰਦਰ ਕੌਰ ਖਾਲਸਾ ਅਤੇ ਸਿਡਨੀ ਤੋਂ ਗਿਆਨੀ ਸੰਤੋਖ ਸਿੰਘ ਜੀ ਅਤੇ ਕਈ ਹੋਰ ਰਾਗੀ ਢਾਡੀ ਜੱਥੇ ਅਤੇ ਕਵੀਸ਼ਰੀ ਜੱਥਿਆਂ ਨੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ। ਇਸ ਮੌਕੇ ਗੁਰੂ ਘਰ ਦੇ ਸਟੇਜ ਸੈਕਟਰੀ ਦੀ ਸੇਵਾ ਭਰਪੂਰ ਸਿੰਘ ਨੇ ਸਟੇਜ ਦੀ ਸੇਵਾ ਨਿਭਾਈ ਅਤੇ ਪ੍ਰਧਾਨ ਕੈਪਟਨ ਸਰਜਿੰਦਰ ਸਿੰਘ ਸੰਧੂ ਅਤੇ ਸਾਰੇ ਹੀ ਕਮੇਟੀ ਮੈਬਰਾਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ 'ਚ ਸਿਡਨੀ ਦੀਆਂ ਸੰਗਤਾਂ ਨੇ ਵਧ-ਚੜ੍ਹ ਕੇ ਹਾਜ਼ਰੀ ਭਰੀ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਸਹੀਦ ਭਗਤ ਸਿੰਘ ਨੌਜਵਾਨ ਸਭਾ (ਰਜਿ:) ਇਟਲੀ ਦੀ ਰਾਸ਼ਟਰੀ ਇਕਾਈ ਭੰਗ
NEXT STORY