ਰੋਮ/ਇਟਲੀ (ਕੈਂਥ)- ਕੌਮ ਦੇ ਮਹਾਨ ਸ਼ਹੀਦਾਂ ਦੀ ਸੋਚ ਅਤੇ ਸੁਪਨਿਆਂ 'ਤੇ ਡੱਟ ਕੇ ਪਹਿਰਾ ਦੇਣ ਵਾਲੀ ਇਟਲੀ ਦੀ ਪ੍ਰਸਿੱਧ ਸੰਸਥਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ (ਰਜਿ:) ਇਟਲੀ ਦੀ ਰਾਸ਼ਟਰੀ ਇਕਾਈ ਅੱਜ ਭੰਗ ਕਰ ਦਿੱਤੀ ਹੈ।ਪ੍ਰੈੱਸ ਨੂੰ ਇਹ ਜਾਣਕਾਰੀ ਮਨਜੀਤ ਸਿੰਘ ਭੱਦਲਥੂਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ (ਰਜਿ:) ਇਟਲੀ ਨੇ ਦਿੰਦਿਆਂ ਕਿਹਾ ਕਿ ਰਾਸ਼ਟਰੀ ਇਕਾਈ ਦਾ ਪੁਨਰ ਗਠਨ ਬਹੁਤ ਛੇਤੀ ਕੀਤਾ ਜਾਵੇਗਾ।ਭੱਦਲਥੂਹਾ ਨੇ ਕਿਹਾ ਕਿ ਸਭਾ ਨੇ ਬੀਤੇ ਸਮੇਂ 'ਚ ਜੀ ਜਾਨ ਨਾਲ ਸਮਾਜ ਸੇਵੀ ਕਾਰਜਾਂ 'ਚ ਭਾਗ ਲਿਆ ਅਤੇ ਕੌਮ ਦੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਵਾਲਾ ਭਾਰਤ ਬਣਾਉਣ ਲਈ ਦਿਨ ਰਾਤ ਤੱਤਪਰ ਹੈ।ਇਟਲੀ ਦੇ ਜਿਹੜੇ ਵੀ ਨੌਜਵਾਨ ਸਭਾ ਨਾਲ ਜੁੜਕੇ ਸਮਾਜ ਸੇਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਸਭਾ ਵਲੋਂ ਨਿੱਘਾ ਸਵਾਗਤ ਹੈ।ਸ਼ਹੀਦ ਭਗਤ ਸਿੰਘ ਨੌਜਵਾਨ ਸਭਾ (ਰਜਿ:) ਇਟਲੀ ਕਿਸੇ ਇੱਕ ਵਿਅਕਤੀ ਜਾਂ ਵਰਗ ਦੀ ਨਹੀਂ ਸਗੋਂ ਸਭ ਦੀ ਸਾਂਝੀ ਸਭਾ ਹੈ।
ਅੱਤਵਾਦ ਨੂੰ ਲੈ ਕੇ ਮੋਦੀ ਦਾ ਪਾਕਿ 'ਤੇ ਲੁਕਵਾਂ ਹਮਲਾ
NEXT STORY