ਵਾਸ਼ਿੰਗਟਨ- ਟਾਈਮ ਮੈਗਜ਼ੀਨ ਵਲੋਂ ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਲਈ ਕਰਵਾਏ ਗਏ ਸਰਵੇਖਣ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੱਖ 'ਚ ਮੈਗਜ਼ੀਨ ਦੇ ਪਾਠਕਾਂ ਨੇ ਵੋਟਿੰਗ ਕੀਤੀ। ਇਸ ਸਾਲ ਟਾਈਮ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ 'ਚ ਮੋਦੀ ਨੂੰ 0.6 ਫੀਸਦੀ ਵੋਟਾਂ ਮਿਲੀਆਂ ਹਨ। ਮੋਦੀ ਨੇ ਪਿਛਲੇ ਸਾਲ ਲੋਕਸਭਾ ਚੋਣਾਂ 'ਚ ਭਾਰੀ ਬਹੁਮਤ ਨਾਲ ਕੇਂਦਰ 'ਚ ਸਰਕਾਰ ਬਣਾਈ ਸੀ।
ਇਸ ਸਾਲ ਦੇ ਸ਼ੁਰੂ 'ਚ ਦਿੱਲੀ ਵਿਧਾਨ ਸਭਾ ਚੋਣਾਂ 'ਚ ਇਤਿਹਾਸਕ ਜਿੱਤ ਦਰਜ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੇ ਮੈਗਜ਼ੀਨ ਦੇ ਪਾਠਕਾਂ ਵਲੋਂ ਕੀਤੀ ਗਈ ਕੁਲ ਵੋਟਿੰਗ ਦੇ 0.5 ਫੀਸਦੀ ਵੋਟ ਹਾਸਲ ਹੋਏ ਹਨ। ਟਾਈਮ ਮੈਗਜ਼ੀਨ ਨੇ ਕਿਹਾ ਹੈ ਕਿ ਪ੍ਰਸਿੱਧ ਮੋਦੀ ਨੇ ਪਿਛਲੇ ਸਾਲ ਭਾਰਤ ਦੀ ਅਰਥਵਿਵਸਥਾ ਨੂੰ ਨਵੀਂ ਉਚਾਈ 'ਤੇ ਲੈ ਕੇ ਜਾਣ ਦੇ ਸੰਕਲਪ ਦੇ ਜ਼ੋਰ 'ਤੇ ਭਾਰਤ 'ਚ ਬਹੁਮਤ ਦੀ ਸਰਕਾਰ ਬਣਾਈ ਸੀ। ਉਨ੍ਹਾਂ ਨੇ ਆਰਥਿਕ ਸੁਧਾਰਾਂ ਲਈ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਹੈ ਅਤੇ ਸਤੰਬਰ 'ਚ ਅਮਰੀਕਾ ਦੀ ਯਾਤਰਾ ਤੋਂ ਬਾਅਦ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਜਨਵਰੀ 'ਚ ਆਪਣੇ ਦੇਸ਼ ਬੁਲਾ ਕੇ ਅਮਰੀਕਾ ਦੇ ਨਾਲ ਸਬੰਧਾਂ ਨੂੰ ਮੁੜ ਸਥਾਪਿਤ ਕੀਤਾ ਹੈ। ਕੇਜਰੀਵਾਲ ਬਾਰੇ ਮੈਗਜ਼ੀਨ ਨੇ ਕਿਹਾ ਕਿ 2013 'ਚ ਦਿੱਲੀ ਦੇ ਮੁੱਖ ਮੰਤਰੀ ਦੇ ਸਾਂਝੇ ਕਾਰਜਕਾਲ ਤੋਂ ਬਾਅਦ ਉਹ ਇਸ ਸਾਲ ਫਰਵਰੀ 'ਚ ਦੁਬਾਰਾ ਮੁੱਖ ਮੰਤਰੀ ਚੁਣੇ ਗਏ। ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਕਰਦੇ ਹੋਏ ਦੋਹਾਂ ਚੋਟੀ ਦੀਆਂ ਕੌਮੀ ਪਾਰਟੀਆਂ ਦਾ ਸੂਪੜਾ ਸਾਫ ਕਰ ਦਿੱਤਾ।
ਸਿਡਨੀ 'ਚ ਉਤਸ਼ਾਹ ਨਾਲ ਮਨਾਇਆ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ
NEXT STORY