ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਰਾ 'ਤੇ ਗਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਏਅਰਕ੍ਰਾਫਟ ਬੋਇੰਗ 747-400 ਦੇ ਇੰਜਣ 'ਚ ਕੁਝ ਖਰਾਬੀ ਦੇ ਚਲਦੇ ਉਸ ਨੂੰ ਸਟੈਂਡਬਾਈ ਜਹਾਜ਼ ਨਾਲ ਬਦਲਿਆ ਗਿਆ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਕੈਨੇਡਾ ਲਈ ਰਵਾਨਾ ਹੋਏ। ਏਅਰ ਇੰਡੀਆ ਦੇ ਸੂਤਰਾਂ ਮੁਤਾਬਕ ਮੰਗਲਵਾਰ ਨੂੰ ਸਟੈਂਡਬਾਈ ਜਹਾਜ਼ ਨੂੰ ਮੁੰਬਈ ਤੋਂ ਬਰਲਿਨ ਭੇਜਿਆ ਗਿਆ, ਜਿਸ ਵਿਚ ਕੁਝ ਵਾਧੂ ਕੈਬਿਨ ਕਰੂ ਮੈਂਬਰਸ ਵੀ ਭੇਜੇ ਗਏ। ਸੂਤਰਾਂ ਨੇ ਦੱਸਿਆ ਕਿ ਪੈਰਿਸ, ਹੈਨੋਵਰ ਅਤੇ ਟੁਲੂਜ ਦੀ ਯਾਤਰਾ ਦੌਰਾਨ ਏਅਰਕ੍ਰਾਫਟ 'ਚ ਕੁਝ ਖਰਾਬੂ ਆ ਗਈ ਜਿਸ ਦੇ ਚਲਦੇ ਉਸ ਨੂੰ ਸਟੈਂਡਬਾਈ ਜਹਾਜ਼ ਨਾਲ ਬਦਲਣਾ ਪਿਆ।
ਏਅਰ ਇੰਡੀਆ ਮੁਤਾਬਕ ਇਹ ਪਰੋਟੋਕਾਲ 'ਚ ਹੁੰਦਾ ਹੈ ਕਿ ਅਗਰ ਕਿਸੇ ਦੇਸ਼ ਦੇ ਪ੍ਰਦਾਨ ਮੰਤਰੀ ਵਿਦੇਸ਼ ਯਾਤਰਾ 'ਤੇ ਗਏ ਹੋਣ ਤਾਂ ਅਜਿਹਾ ਹਲਾਤ ਨਾਲ ਨਜਿਠਣ ਲਈ ਇਕ ਵਾਧੂ ਜਹਾਜ਼ ਨੂੰ ਸਟੈਂਡਬਾਈ 'ਚ ਰੱਖਿਆ ਜਾਂਦਾ ਹੈ।
ਘਰ ਬੁਲਾ ਕੇ ਯਾਰ, ਪ੍ਰੇਮਿਕਾ ਨੇ ਕੀਤਾ ਐਸਾ ਵਾਰ ਕਿ...(ਦੇਖੋ ਤਸਵੀਰਾਂ)
NEXT STORY