ਇੰਦੌਰ- ਅੱਜ ਦੇ ਸਮੇਂ ਵਿਚ ਸਾਡੇ ਦੇਸ਼ ਦੀਆਂ ਧੀਆਂ 'ਚ ਕੁਝ ਵੱਖਰਾ ਕਰਨਾ ਦਾ ਜਜ਼ਬਾ ਰੱਖਦੀਆਂ ਹਨ। ਇਹ ਕਹਾਣੀ ਹੈ ਇੰਦੌਰ-ਉੱਜੈਨ ਡਵੀਜ਼ਨ ਵਿਚ ਪੁਲਸ ਵਿਭਾਗ ਦੀ ਸਭ ਤੋਂ ਤੇਜ਼ ਮਹਿਲਾ ਦੌੜਾਕ ਰੇਸ਼ਮਾ ਗੌੜ ਦੀ। ਪਿਤਾ ਦੀ ਕੈਂਸਰ ਕਾਰਨ ਮੌਤ ਹੋ ਗਈ ਤੇ ਰੇਸ਼ਮਾ 'ਤੇ ਘਰ ਦੀਆਂ ਜ਼ਿੰਮੇਵਾਰੀਆਂ ਆ ਗਈਆਂ। ਰੇਸ਼ਮਾ ਦੇ ਪਿਤਾ ਆਟੇ ਦੀ ਚੱਕੀ ਚਲਾਉਂਦੇ ਸਨ। ਪਿਤਾ ਦੀ ਮੌਤ ਕਾਰਨ ਗ੍ਰਾਹਕੀ ਵੀ ਟੁੱਟ ਗਈ। ਪਿਤਾ ਦਾ ਇਲਾਜ ਕਰਾਉਣ 'ਚ ਤਿੰਨ ਲੱਖ ਰੁਪਏ ਦਾ ਕਰਜ਼ ਚੜ੍ਹ ਗਿਆ ਪਰ ਮੁਸ਼ਕਲਾਂ ਰੇਸ਼ਮਾਂ ਦੀ ਰਫਤਾਰ ਅਤੇ ਕਦਮਾਂ ਨੂੰ ਨਹੀਂ ਰੋਕ ਸਕੀਆਂ। ਸਗੋਂ ਉਸ ਅੰਦਰ ਅੱਗੇ ਵਧਣ ਦੀ ਜਿੱਦ ਹੋਰ ਵਧ ਗਈ।
ਰੇਸ਼ਮਾ ਹੁਣ ਤਕ 9 ਗੋਲਡ ਮੈਡਲ ਜਿੱਤ ਚੁੱਕੀ ਹੈ।ਮੁਕਾਬਲੇ ਵਿਚ ਗੋਲਡ ਤਮਗਾ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਵਾਰ ਰੇਸ਼ਮਾ ਨੇ ਪੁਲਸ ਵਿਭਾਗ ਦੀ 54ਵੀਂ ਪੱਛਮੀ ਖੇਤਰ ਜ਼ੋਨਲ ਮੁਕਾਬਲੇ ਵਿਚ 100, 200, 400, 800 ਅਤੇ 1500 ਕਿਲੋਮੀਟਰ ਇਵੇਂਟ ਵਿਚ ਗੋਲਡ ਤਮਗਾ ਜਿੱਤਿਆ।
ਰੇਸ਼ਮਾ ਚਾਰ ਭੈਣਾਂ ਵਿਚ ਸਭ ਤੋਂ ਛੋਟੀ ਹੈ। ਖੋ-ਖੋ ਨੈਸ਼ਨਲ ਜਿੱਤਣ ਅਤੇ ਲਗਾਤਾਰ ਦੌੜਣ ਦੀ ਆਦਤ ਕਾਰਨ 2011 ਵਿਚ ਰੇਸ਼ਮਾ ਦਾ ਸਿਲੈਕਸ਼ਨ ਮਹਿਲਾ ਰਾਖਵਾਂਕਰਨ ਅਹੁਦੇ ਲਈ ਹੋ ਗਿਆ। ਉਹ 6 ਮਹੀਨੇ ਦੀ ਟ੍ਰੇਨਿੰਗ 'ਤੇ ਹੀ ਸੀ ਤਾਂ ਪਤਾ ਲੱਗਾ ਕਿ ਪਿਤਾ ਨੂੰ ਕੈਂਸਰ ਹੈ। ਰੇਸ਼ਮਾ ਆਪਣੀ ਪੂਰੀ ਤਨਖਾਹ ਘਰ ਦੇ ਖਰਚ 'ਚ ਦਿੰਦੀ ਹੈ। ਰੇਸ਼ਮਾ ਦੀ ਭੈਣ ਰਾਨੀ ਨੇ ਪਿਤਾ ਦੇ ਕੰਮ ਨੂੰ ਸੰਭਾਲਿਆ। ਉਹ ਆਟਾ ਚੱਕੀ ਸੰਭਾਲਦੀ ਅਤੇ ਹੁਣ ਦੋਵੇਂ ਭੈਣਾਂ ਘਰ ਸੰਭਾਲਦੀਆਂ ਹਨ। ਰੇਸ਼ਮਾ ਦੱਸਦੀ ਹੈ ਕਿ ਪਿਤਾ ਦੇ ਦੇਹਾਂਤ ਦੇ ਸਮੇਂ ਉਸ ਦੀ ਪੋਸਟਿੰਗ ਖੰਡਵਾ ਵਿਚ ਸੀ ਅਤੇ 8 ਦਿਨ 'ਚ ਤਬਾਦਲਾ ਇੰਦੌਰ ਵਿਚ ਹੋ ਗਿਆ, ਜਿਸ ਨਾਲ ਪਰਿਵਾਰ ਦੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾ ਰਹੀ ਹਾਂ।
ਡੇਢ ਸਾਲ ਦੀ ਮਾਸੂਮ ਨੂੰ ਘੁੰਮਾਉਣ ਦੇ ਬਹਾਨੇ ਲੈ ਗਿਆ ਅਤੇ ਫਿਰ...
NEXT STORY