ਇੰਦੌਰ- ਤੁਸੀਂ ਮਹਿੰਗੀਆਂ ਬਾਈਕ 'ਤੇ ਸਟੰਟ ਕਰਨ ਵਾਲੇ ਸੈਂਕੜੇ ਨੌਜਵਾਨਾਂ ਨੂੰ ਦੇਖਿਆ ਹੋਵੇਗਾ ਪਰ ਇੰਦੌਰ ਕੋਲ ਇਕ ਪਿੰਡ ਵਿਚ ਰਹਿਣ ਵਾਲਾ ਇਹ ਸ਼ਖਸ ਬਾਕੀਆਂ ਨਾਲੋਂ ਕੁਝ ਵੱਖਰਾ ਹੈ। ਰਾਜੇਸ਼ ਕੇਲਵਾ ਨਾਮੀ ਇਹ ਨੌਜਵਾਨ ਵੇਚਦਾ ਤਾਂ ਦੁੱਧ ਹੈ ਪਰ ਅਜਿਹੇ ਹੈਰਤਅੰਗੇਜ ਸਟੰਟ ਕਰਦਾ ਹੈ ਕਿ ਦੇਖਣ ਵਾਲਾ ਦੰਦਾਂ ਹੇਠ ਉਂਗਲਾਂ ਦੇ ਲੈਂਦਾ ਹੈ। ਇਹ ਨੌਜਵਾਨ ਆਪਣੀ ਬਾਈਕ 'ਤੇ ਦੁੱਧ ਦੇ ਚਾਰ ਡਰਮ ਰੱਖ ਕੇ ਸਟੰਟ ਕਰਦਾ ਹੈ। ਇਸ ਨੌਜਵਾਨ ਦਾ ਦਾਅਵਾ ਹੈ ਕਿ ਉਹ ਅਜਿਹਾ ਕਰਨ ਵਾਲਾ ਦੇਸ਼ ਹੀ ਨਹੀਂ ਦੁਨੀਆ ਦਾ ਪਹਿਲਾ ਇਨਸਾਨ ਹੈ।
ਕੁਝ ਵੱਖਰਾ ਕਰਨ ਦਾ ਰੱਖਦਾ ਹੈ ਜਜ਼ਬਾ- 28 ਸਾਲਾਂ ਇਹ ਨੌਜਵਾਨ ਜ਼ਿਆਦਾ ਪੜ੍ਹਿਆ-ਲਿਖਿਆ ਤਾਂ ਨਹੀਂ ਹੈ ਪਰ ਉਸ ਦੇ ਮਨ ਵਿਚ ਕੁਝ ਵੱਖਰਾ ਕਰਨ ਦੀ ਖਵਾਇਸ਼ ਸੀ। ਇਸ ਲਈ ਉਸ ਨੇ ਆਪਣਾ ਉਪਨਾਮ 'ਕਰੇਲਾ' ਰੱਖਿਆ। ਰਾਜੇਸ਼ ਦਾ ਕਹਿਣਾ ਹੈ ਕਿ ਮੈਂ ਆਪਣੇ ਨਾਂ ਨਾਲ ਕਰੇਲਾ ਇਸ ਲਈ ਜੋੜਿਆ ਤਾਂ ਕਿ ਭੀੜ 'ਚ ਵੱਖਰੀ ਪਛਾਣ ਬਣਾ ਸਕਾਂ।
ਚੱਲਦੀ ਬਾਈਕ 'ਚ ਪੜ੍ਹਦਾ ਹੈ ਪੇਪਰ- ਰਾਜੇਸ਼ ਇੰਦੌਰ ਦੇ ਦੇਪਾਲਪੁਰ ਖੇਤਰ ਦੇ ਬੜੀ ਕਲਮੇਰ ਨਾਮੀ ਪਿੰਡ ਵਿਚ ਰਹਿੰਦਾ ਹੈ। ਉਹ ਹਰ ਰੋਜ਼ ਸਵੇਰੇ-ਸ਼ਾਮ ਦੁੱਧ ਦੇ ਡਰਮ ਲੈ ਕੇ ਇੰਦੌਰ ਆਉਂਦਾ ਹੈ। ਇੰਦੌਰ ਆਉਂਦੇ ਸਮੇਂ ਖਾਲੀ ਸੜਕ ਦੇਖ ਕੇ ਰਾਜੇਸ਼ ਆਪਣੇ ਸਟੰਟ ਕਰਦਾ ਹੈ। ਕਦੇ ਉਹ ਚੱਲਦੀ ਗੱਡੀ 'ਤੇ ਖੜ੍ਹਾ ਹੋ ਜਾਂਦਾ ਹੈ ਅਤੇ ਕਦੇ ਲੇਟ ਹੋ ਜਾਂਦਾ ਹੈ। ਹੋਰ ਤਾਂ ਹੋਰ ਉਹ ਬਾਈਕ 'ਤੇ ਖੜ੍ਹ੍ਹਾ ਹੋ ਕੇ ਅਖਬਾਰ ਪੜ੍ਹਨ ਲੱਗਦਾ ਹੈ। ਰਾਜੇਸ਼ ਦਾ ਕਹਿਣਾ ਹੈ ਕਿ ਉਹ ਜਦੋਂ 14 ਸਾਲ ਦਾ ਸੀ, ਉਦੋਂ ਤੋਂ ਸਾਈਕਲ 'ਤੇ ਦੁੱਧ ਦੇ ਡਰਮ ਲੈ ਕੇ ਪਿੰਡ ਤੋਂ ਇੰਦੌਰ ਆਉਂਦਾ ਸੀ। ਇਸ ਲਈ ਦੁੱਧ ਦਾ ਵਜ਼ਨ ਉਸ ਨੂੰ ਮਹਿਸੂਸ ਹੀ ਨਹੀਂ ਹੁੰਦਾ। ਰਾਜੇਸ਼ ਦੀ ਇੱਛਾ ਹੈ ਕਿ ਉਹ ਗਿਨੀਜ਼ ਬੁੱਕ 'ਚ ਆਪਣਾ ਨਾਂ ਦਰਜ ਕਰਵਾਏ।
ਵਿਆਹ ਟੁੱਟਣ ਤੋਂ ਨਾਰਾਜ਼ ਵਿਅਕਤੀ ਨੇ ਸਾਲੇ ਨਾਲ ਕੀਤੀ ਅਜਿਹੀ ਦਰਿੰਦਗੀ ਕਿ...
NEXT STORY