ਚੇਨਈ- ਮੰਗਲਸੂਤਰ ਨੂੰ ਗੁਲਾਮੀ ਜਾਂ ਸ਼ੋਸ਼ਣ ਦਾ ਪ੍ਰਤੀਕ ਦੱਸਦੇ ਹੋਏ 21 ਵਿਆਹੁਤਾ ਹਿੰਦੂ ਔਰਤਾਂ ਨੇ ਇੱਥੇ ਇਕ ਪ੍ਰੋਗਰਾਮ 'ਚ ਇਸ ਦਾ ਬਾਈਕਾਟ ਕਰ ਦਿੱਤਾ। ਇਨ੍ਹਾਂ ਔਰਤਾਂ ਦੇ ਪਤੀ ਜਿਊਂਦੇ ਹਨ। ਇਸ ਪ੍ਰੋਗਰਾਮ ਦਾ ਆਯੋਜਨ ਤਮਿਲ ਸੰਗਠਨ ਦਰਵਿੜ ਕਝਗਮ (ਡੀਕੇ) ਨੇ ਮੰਗਲਵਾਰ ਨੂੰ ਕੀਤਾ ਸੀ। ਡੀਕੇ ਵੱਲੋਂ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਡਾ. ਅੰਬੇਡਕਰ ਦੀ 124ਵੀਂ ਜਯੰਤੀ 'ਤੇ ਹੋਏ ਪ੍ਰੋਗਰਾਮ 'ਚ 21 ਵਿਆਹੁਤਾ ਔਰਤਾਂ ਨੇ ਮੰਗਲਸੂਤਰ ਗਲੇ ਤੋਂ ਉਤਾਰ ਦਿੱਤਾ। ਤਾਮਿਲਨਾਡੂ 'ਚ ਮੰਗਲਸੂਤਰ ਨੂੰ 'ਥਾਲੀ' ਵੀ ਕਿਹਾ ਜਾਂਦਾ ਹੈ। ਮਦਰਾਸ ਹਾਈ ਕੋਰਟ ਨੇ ਮੰਗਲਵਾਰ ਨੂੰ ਹੀ ਡੀਕੇ ਦੇ ਇਸ ਪ੍ਰੋਗਰਾਮ 'ਤੇ ਬੈਨ ਲਗਾਇਆ ਸੀ ਪਰ ਸੰਗਠਨ ਵੱਲੋਂ ਸਫਾਈ ਪੇਸ਼ ਕੀਤੀ ਗਈ ਕਿ ਜਦੋਂ ਤੱਕ ਕੋਰਟ ਦੀ ਲਗਾਈ ਪਾਬੰਦੀ 'ਤੇ ਕੋਈ ਕਾਰਵਾਈ ਹੁੰਦੀ, ਪ੍ਰੋਗਰਾਮ ਖਤਮ ਹੋ ਚੁੱਕਿਆ ਸੀ।
ਡੀਕੇ ਦੇ ਇਸ ਪ੍ਰੋਗਰਾਮ ਦਾ ਹਿੰਦੂ ਮੁੰਨਾਨੀ ਸੰਗਠਨ ਸਮੇਤ ਕਈ ਸੰਗਠਨਾਂ ਨੇ ਵਿਰੋਧ ਕੀਤਾ ਸੀ। ਦਰਅਸਲ ਹਿੰਦੂ ਮੁੰਨਾਨੀ ਨੇ ਟੀਵੀ ਚੈਨਲ ਪੁਥੀਆ ਥਲਾਈਮੁਰਾਈ ਦੇ ਮੰਗਲਸੂਤਰ ਨੂੰ ਲੈ ਕੇ ਇਕ ਪ੍ਰੋਗਰਾਮ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਚੈਨਲ ਦੇ ਦਫਤਰ 'ਤੇ 2 ਟਿਫਿਨ ਬਾਕਸ ਬੰਬ ਸੁੱਟੇ ਜਾਣ ਤੋਂ ਬਾਅਦ ਇਸ ਪ੍ਰੋਗਰਾਮ ਨੂੰ ਨਹੀਂ ਦਿਖਾਇਆ ਸੀ। ਹਿੰਦੂ ਮੁੰਨਾਨੀ ਨੂੰ ਜਵਾਬ ਦੇਣ ਲਈ ਦਰਵਿੜ ਕਝਗਮ ਨੇ ਮੰਗਲਸੂਤਰ ਛੱਡੋ ਪ੍ਰੋਗਰਾਮ ਦਾ ਆਯੋਜਨ ਕੀਤਾ। ਪਰੰਪਰਾ ਅਨੁਸਾਰ ਵਿਆਹੁਤਾ ਔਰਤ ਪਤੀ ਦੇ ਦਿਹਾਂਤ ਦੇ ਬਾਅਦ ਹੀ ਗਲੇ ਤੋਂ ਮੰਗਲਸੂਤਰ ਉਤਾਰਦੀ ਹੈ।
ਆਮ ਹੋ ਕੇ ਵੀ ਖਾਸ ਹੈ ਇਹ ਬੰਦਾ, ਇੰਝ ਕਰਦਾ ਹੈ ਸਾਰਿਆਂ ਨੂੰ ਹੈਰਾਨ (ਦੇਖੋ ਤਸਵੀਰਾਂ)
NEXT STORY