ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਅਸੰਤੁਸ਼ਟ ਨੇਤਾ ਯੋਗਿੰਦਰ ਯਾਦਵ ਨੇ ਅੱਜ ਕਿਹਾ ਕਿ ਸਵਰਾਜ ਸੰਵਾਦ ਬੈਠਕ ਪਾਰਟੀ ਵਿਰੋਧੀ ਅਤੇ ਨਾਜਾਇਜ਼ ਨਹੀਂ ਸੀ ਅਤੇ ਪਾਰਟੀ ਅਗਵਾਈ ਨੂੰ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪਾਰਟੀ ਸੰਵੀਧਾਨ ਨੂੰ ਜ਼ਰੂਰ ਪੜਣਾ ਚਾਹੀਦਾ ਹੈ। ਆਪ ਦੇ ਬਾਗੀ ਨੇਤਾਵਾਂ ਨੇ ਮੰਗਲਵਾਰ ਨੂੰ ਗੁੜਗਾਓਂ 'ਚ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਦੀ ਅਗਵਾਈ 'ਚ ਇਕ ਬੈਠਕ ਕੀਤੀ ਸੀ ਜਿਸ ਨੂੰ ਸਵਰਾਜ ਸੰਵਾਦ ਨਾਂ ਦਿੱਤਾ ਗਿਆ ਸੀ।
ਆਪ ਦੀ ਰਾਜਨੀਤੀਕ ਮਾਮਲਿਆਂ ਦੀ ਕਮੇਟੀ ਦੀ ਅੱਜ ਬੈਠਕ ਹੋ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਸਵਰਾਜ ਸੰਵਾਦ ਬੈਠਕ 'ਚ ਹਿੱਸਾ ਲੈਣ ਵਾਲੇ ਨੇਤਾਵਾਂ 'ਤੇ ਕਾਰਵਾਈ ਹੋ ਸਕਦੀ ਹੈ। ਪਰ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਬੈਠਕ ਨਾਜਾਇਜ਼ ਅਤੇ ਪਾਰਟੀ ਵਿਰੋਧੀ ਸੀ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੂੰ ਉਨ੍ਹਾਂ ਖਿਲਾਫ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਸੰਵੀਧਾਨ ਨੂੰ ਪੜਣਾ ਚਾਹੀਦਾ ਹੈ।
ਇਕ ਅਜਿਹਾ ਮੰਦਰ ਜਿੱਥੇ ਪਤੀ-ਪਤਨੀ ਨਹੀਂ ਕਰ ਸਕਦੇ ਇਕੱਠੇ 'ਦਰਸ਼ਨ' (ਦੇਖੋ ਤਸਵੀਰਾਂ)
NEXT STORY