ਸ਼ਿਮਲਾ- ਹਿਮਾਚਲ 'ਚ ਇਕ ਅਜਿਹਾ ਮੰਦਰ ਹੈ, ਜਿੱਥੇ ਜੋੜਾ ਇਕੱਠੇ ਦਰਸ਼ਨ ਨਹੀਂ ਕਰ ਸਕਦਾ। ਸ਼ਿਮਲਾ ਦੇ ਰਾਮਪੁਰ 'ਚ ਸਮੁੰਦਰ ਤਲ ਤੋਂ 11,000 ਫੁੱਟ ਦੀ ਉੱਚਾਈ 'ਤੇ ਮਾਂ ਦੁਰਗਾ ਦਾ ਰੂਪ ਬਿਰਾਜਮਾਨ ਹੈ, ਜੋ ਕਿ ਸ਼ਾਈ ਕੋਟਿ ਮਾਤਾ ਦੇ ਨਾਂ ਤੋਂ ਬਹੁਤ ਪ੍ਰਸਿੱਧ ਹੈ। ਇਸ ਮੰਦਰ ਵਿਚ ਪਤੀ-ਪਤਨੀ ਵਲੋਂ ਇਕੱਠੇ ਪੂਜਾ ਕਰਨ 'ਤੇ ਪਾਬੰਦੀ ਹੈ। ਇਸ ਮੰਦਰ ਵਿਚ ਦੋਵੇਂ ਪਤੀ-ਪਤਨੀ ਜਾਂਦੇ ਤਾਂ ਹਨ ਪਰ ਇਕ ਬਾਹਰ ਰਹਿ ਕੇ ਇਕ-ਦੂਜੇ ਦੀ ਉਡੀਕ ਕਰਦੇ ਹਨ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦਾ ਵੱਖਰਾ ਹੋਣਾ ਪੱਕਾ ਹੈ।
ਮੰਦਰ ਦੇ ਪੁਜਾਰੀ ਮੁਤਾਬਕ ਭਗਵਾਨ ਸ਼ਿਵ ਨੇ ਆਪਣੇ ਦੋ ਪੁੱਤਰਾਂ ਗਣੇਸ਼ ਜੀ ਅਤੇ ਕਾਰਤੀਕੇਯ ਜੀ ਨੂੰ ਬ੍ਰਹਾਮੰਡ ਦਾ ਚੱਕਰ ਕੱਢਣ ਲਈ ਕਿਹਾ ਸੀ ਉਸ ਸਮੇਂ ਕਾਰਤੀਕੇਯ ਜੀ ਨੂੰ ਬ੍ਰਾਹਮੰਡ ਦਾ ਚੱਕਰ ਕੱਢਣ ਚਲੇ ਗਏ ਪਰ ਗਣਪਤੀ ਗਣੇਸ਼ ਜੀ ਮਹਾਰਾਜ ਨੇ ਮਾਤਾ-ਪਿਤਾ ਦੇ ਚੱਕਰ ਲਾ ਕੇ ਹੀ ਇਹ ਦਿੱਤਾ ਸੀ ਕਿ ਮਾਤਾ-ਪਿਤਾ ਦੇ ਚਰਨਾਂ 'ਚ ਹੀ ਬ੍ਰਾਹਮੰਡ ਹੈ। ਜਦੋਂ ਕਾਰਤੀਕੇਯ ਜੀ ਵਾਪਸ ਪਹੁੰਚੇ ਤਾਂ ਉਦੋਂ ਤਕ ਗਣਪਤੀ ਦਾ ਵਿਆਹ ਹੋ ਚੁੱਕਾ ਸੀ ਇਹ ਦੇਖ ਕੇ ਕਾਰਤੀਕੇਯ ਜੀ ਨੇ ਕਦੇ ਵਿਆਹ ਨਾ ਕਰਨ ਦਾ ਨਿਸ਼ਚਾ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਕਾਰਤੀਕੇਯ ਦੇ ਵਿਆਹ ਨਾ ਕਰਨ ਕਾਰਨ ਮਾਤਾ ਬਹੁਤ ਦੁੱਖੀ ਹੋਈ ਸੀ, ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਵੀ ਪਤੀ-ਪਤਨੀ ਇੱਥੇ ਉਨ੍ਹਾਂ ਦੇ ਦਰਸ਼ਨਾਂ ਲਈ ਆਉਣਗੇ ਉਸ ਜੋੜੇ ਦਾ ਵੱਖ ਹੋਣਾ ਤੈਅ ਹੋਵੇਗਾ।
ਇਸ ਕਾਰਨ ਅੱਜ ਵੀ ਇੱਥੇ ਪਤੀ-ਪਤਨੀ ਇਕੱਠੇ ਪੂਜਾ ਨਹੀਂ ਕਰਦੇ। ਜੇਕਰ ਫਿਰ ਵੀ ਅਜਿਹਾ ਕੋਈ ਕਰਦਾ ਹੈ ਤਾਂ ਮਾਂ ਦੇ ਸ਼ਰਾਪ ਮੁਤਾਬਕ ਉਸ ਨੂੰ ਇਕ-ਦੂਜੇ ਦਾ ਵਿਛੋੜਾ ਸਹਿਣਾ ਪੈਂਦਾ ਹੈ। ਇਹ ਮੰਦਰ ਸਦੀਆਂ ਤੋਂ ਲੋਕਾਂ ਦੀ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਮੰਦਰ ਦੀ ਦੇਖ-ਰੇਖ ਮਾਤਾ ਭੀਮਕਾਲੀ ਟਰੱਸਟ ਕੋਲ ਹੈ।
ਅਜਿਹਾ ਜੁਗਾੜ ਭਾਰਤੀ ਹੀ ਲਗਾ ਸਕਦੇ ਹਨ, ਦੇਖ ਕੇ ਨਹੀਂ ਰੋਕ ਸਕੋਗੇ ਆਪਣਾ ਹਾਸਾ (ਦੇਖੋ ਤਸਵੀਰਾਂ)
NEXT STORY