ਕੇਰਲ- ਠੁਕਰਾਏ ਗਏ ਇਕ ਪ੍ਰੇਮੀ ਨੇ ਅਰੀਮਬੁਰ 'ਚ ਇਕ ਲੜਕੀ ਨੂੰ ਕਥਿਤ ਤੌਰ 'ਤੇ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਲੜਕੀ ਦੀ ਮਦਦ ਲਈ ਆਉਣ ਵਾਲੇ 5 ਹੋਰ ਲੋਕਾਂ ਨੂੰ ਵੀ ਉਸ ਨੇ ਵਾਹਨ ਨਾਲ ਟੱਕਰ ਮਾਰ ਕੇ ਜ਼ਖਮੀ ਕਰ ਦਿੱਤੀ। ਪੁਲਸ ਨੇ ਕਿਹਾ ਕਿ ਇਹ ਘਟਨਾ ਮੰਗਲਵਾਰ ਦੀ ਸਵੇਰ ਉਸ ਸਮੇਂ ਹੋਈ ਜਦੋਂ ਬੀਕਾਮ ਦੀ ਵਿਦਿਆਰਥਣ 22 ਸਾਲਾ ਲੜਕੀ ਪੂਜਾ ਕਰਨ ਤੋਂ ਬਾਅਦ ਇਕ ਮੰਦਰ ਤੋਂ ਬਾਹਰ ਆਈ ਅਤੇ 21 ਸਾਲਾ ਨੌਜਵਾਨ ਸ਼ੇਬਨ ਨੇ ਕਥਿਤ ਤੌਰ 'ਤੇ ਆਪਣੀ ਕਾਰ ਨਾਲ ਉਸ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ 'ਚ ਲੜਕੀ ਨੂੰ ਕਈ ਸੱਟਾਂ ਲੱਗੀਆਂ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ 5 ਹੋਰ ਲੋਕਾਂ ਨੇ ਲੜਕੀਆਂ ਦੀ ਮਦਦ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਵੀ ਨੌਜਵਾਨ ਨੇ ਆਪਣੇ ਵਾਹਨ ਨਾਲ ਟੱਕਰ ਮਾਰ ਦਿੱਤੀ। ਵਾਹਨ ਨੂੰ ਪਿੱਛੇ ਲਿਜਾਉਣ ਤੋਂ ਬਾਅਦ ਅੱਗੇ ਲਿਆ ਕੇ ਇਨ੍ਹਾਂ ਲੋਕਾਂ ਨੂੰ ਟੱਕਰ ਮਾਰੇ ਜਾਣ ਨਾਲ ਇਨ੍ਹਾਂ 'ਚ ਘੱਟ ਤੋਂ ਘੱਟ 2 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਜ਼ਖਮੀਆਂ 'ਚੋਂ ਇਕ ਵਿਅਕਤੀ ਨੂੰ ਜੀਵਨ ਰੱਖਿਅਕ ਪ੍ਰਣਾਲੀ 'ਤੇ ਰੱਖਿਆ ਗਿਆ ਹੈ ਜਦੋਂ ਕਿ ਇਕ ਵਿਅਕਤੀ ਨੂੰ ਆਈ. ਸੀ. ਯੂ. 'ਚ ਰੱਖਿਆ ਗਿਆ ਹੈ। ਪੁਲਸ ਨੇ ਸ਼ੇਬਿਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਕਿਹਾ ਕਿ ਆਪਣੀ ਕਾਰ ਛੱਡ ਤੇ ਦੌੜਿਆ ਸ਼ੇਬਿਨ ਆਪਣੇ ਮਾਤਾ-ਪਿਤਾ ਨਾਲ ਫਰਾਰ ਹੈ। ਇਸ ਘਟਨਾ ਨਾਲ ਲੋਕ ਦੁਖੀ ਹਨ। ਪਿਛਲੇ ਦਿਨੀਂ ਇਕ ਉਦਯੋਗਪਤੀ ਨੇ ਇਕ ਮਹਿੰਗੇ ਅਪਾਰਟਮੈਂਟ ਦੇ ਸੁਰੱਖਿਆ ਕਰਮਚਾਰੀਆਂ 'ਤੇ ਆਪਣੀ ਮਹਿੰਗੀ ਕਾਰ ਚੜ੍ਹਾ ਦਿੱਤੀ ਸੀ ਅਤੇ ਸੁਰੱਖਿਆ ਕਰਮਚਾਰੀ ਦੀ ਮੌਤ ਹੋ ਗਈ ਸੀ।
ਬਾਗੀ ਨੇਤਾਵਾਂ 'ਤੇ ਕਾਰਵਾਈ ਤੋਂ ਪਹਿਲਾਂ ਪਾਰਟੀ ਸੰਵੀਧਾਨ ਪੜਣ ਆਪ ਨੇਤਾ: ਯਾਦਵ
NEXT STORY