ਨਵੀਂ ਦਿੱਲੀ- ਆਮ ਆਦਮੀ ਪਾਰਟੀ 'ਚ ਭਾਵੇਂ ਹੀ ਅੰਦਰੂਨੀ ਘਮਾਸਾਨ ਮਚਿਆ ਹੋਇਆ ਹੈ ਅਤੇ ਪਾਰਟੀ ਇਸ ਕਲੇਸ਼ ਨੂੰ ਦੂਰ ਕਰਨ ਲਈ ਕੋਸ਼ਿਸ਼ਾਂ ਵੀ ਕਰ ਰਹੀ ਹੈ ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਨਤਾ ਨਾਲ ਕੀਤੇ ਗਏ ਵਾਅਦੇ ਦੇ ਖਰ੍ਹੇ ਹਨ। ਉਨ੍ਹਾਂ ਨੇ ਜਨ ਲੋਕਪਾਲ ਬਿੱਲ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕੇਜਰੀਵਾਲ ਨੇ ਟਵਿੱਟਰ 'ਤੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਇਸ ਬਿੱਲ ਬਾਰੇ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਜਨ ਲੋਕਪਾਲ ਬਿੱਲ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ 2013 'ਚ ਦਿੱਲੀ ਚੋਣਾਂ ਜਿੱਤ ਕੇ ਸੱਤਾ ਵਿਚ ਆਈ ਕੇਜਰੀਵਾਲ ਦੀ ਸਰਕਾਰ ਨੇ ਜਨ ਲੋਕਪਾਲ ਦੇ ਮੁੱਦੇ 'ਤੇ 49 ਦਿਨਾਂ ਦੇ ਕਾਰਜਕਾਲ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਕਿਉਂਕਿ ਉਨ੍ਹਾਂ ਵਲੋਂ ਰੱਖੇ ਗਏ ਇਸ ਬਿੱਲ ਨੂੰ ਮਨਜ਼ੂਰੀ ਨਹੀਂ ਮਿਲੀ ਸੀ, ਜਿਸ ਕਾਰਨ ਉਨ੍ਹਾਂ ਨੇ ਦਿੱਲੀ ਦੀ ਸੱਤਾ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਜਦੋਂ ਉਹ ਮੁੜ ਸੱਤਾ ਵਿਚ ਆਏ ਹਨ ਤਾਂ ਇਸ ਕੰਮ 'ਤੇ ਉਨ੍ਹਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਕਾਲ ਸੈਂਟਰ 'ਚ ਕਰਮਚਾਰੀਆਂ ਦੀ ਮਸਤੀ, ਕੰਡੋਮ ਨਾਲ ਜਾਮ ਹੋਇਆ ਟਾਇਲਟ! (ਦੇਖੋ ਤਸਵੀਰਾਂ)
NEXT STORY