ਧਨਬਾਦ- ਝਾਰਖੰਡ ਦੇ ਧਨਬਾਦ ਦੇ ਐੱਸ. ਪੀ. ਰਾਕੇਸ਼ ਬੰਸਲ ਵੱਲੋਂ ਗਠਿਤ ਇਕ ਸਪੈਸ਼ਲ ਪੁਲਸ ਟੀਮ ਨੇ ਜੋੜਾਪੋਖਰ 8 ਨੰਬਰ ਬਸਤੀ 'ਚ ਛਾਪੇਮਾਰੀ ਕੀਤੀ, ਜਿਸ ਤੋਂ ਪਤਾ ਲੱਗਾ ਕਿ ਇੱਥੇ ਮਾਂ-ਬੇਟੀ ਸੈਕਸ ਰੈਕੇਟ ਦਾ ਕਾਰੋਬਾਰ ਚਲਾਉਂਦੀਆਂ ਹਨ। ਪੁਲਸ ਨੇ ਮੌਕੇ ਤੋਂ ਮਾਂ-ਬੇਟੀ ਨਾਲ 3 ਹੋਰ ਲੜਕੀਆਂ ਨੂੰ ਫੜ ਲਿਆ। ਤਿੰਨ ਗਾਹਕ ਜੋੜੇ ਵੀ ਮੌਕੇ 'ਤੇ ਇਤਰਾਜ਼ਯੋਗ ਹਾਲਤ 'ਚ ਮਿਲੇ। ਘਰ ਤੋਂ ਕੰਡੋਮ ਅਤੇ ਸ਼ਰਾਬ ਦੀਆਂ ਬੋਤਲਾਂ ਸਮੇਤ ਹੋਰ ਚੀਜ਼ਾਂ ਮਿਲੀਆਂ ਹਨ। ਬਾਅਦ 'ਚ ਪੁਲਸ ਗ੍ਰਿਫਤਾਰ 8 ਲੋਕਾਂ ਨੂੰ ਲੈ ਕੇ ਧਨਬਾਦ ਪੁੱਜੀ ਅਤੇ ਪੁੱਛ-ਗਿੱਛ ਸ਼ੁਰੂ ਕੀਤੀ।
ਐੱਸ. ਪੀ. ਨੂੰ ਬਸਤੀ ਵਾਲਿਆਂ ਨੇ ਐੱਸ. ਐੱਮ. ਐੱਸ. ਭੇਜ ਲੰਬੇ ਸਮੇਂ ਤੋਂ ਟਾਟਾ ਕਰਮਚਾਰੀ ਦੇ ਘਰ 'ਤੇ ਦੇਹ ਵਪਾਰ ਚੱਲਣ ਦੀ ਸੂਚਨਾ ਦਿੱਤੀ ਗਈ। ਐੱਸ. ਐੱਮ. ਐੱਸ. 'ਚ ਦੱਸਿਆ ਗਿਆ ਕਿ ਦੇਹ ਵਪਾਰ ਨਾਲ ਬਸਤੀ ਵਾਲਿਆਂ 'ਤੇ ਗਲਤ ਅਸਰ ਪੈ ਰਿਹਾ ਹੈ। ਵਿਰੋਧ ਕਰਨ ਦੇ ਬਾਵਜੂਦ ਬੰਦ ਨਹੀਂ ਹੋ ਰਿਹਾ ਹੈ। ਸਥਾਨਕ ਥਾਣੇ ਦੀ ਵੀ ਮਿਲੀਭਗਤ ਹੈ। ਇਸ ਤੋਂ ਬਾਅਦ ਐੱਸ. ਪੀ. ਨੇ ਬੈਂਕ ਮੋੜ ਇੰਸਪੈਕਟਰ ਦੀ ਅਗਵਾਈ 'ਚ ਟੀਮ ਗਠਿਤ ਕਰ ਕੇ ਛਾਪਾ ਮਰਵਾਇਆ ਤਾਂ ਮੌਕੇ ਤੋਂ ਮਾਂ-ਬੇਟੀ ਅਤੇ ਲੜਕੀਆਂ ਨਾਲ ਗ੍ਰਿਫਤਾਰ ਫੂਸ ਬੰਗਲਾ ਵਾਸੀ ਬਾਦਸ਼ਾਹ ਅਤੇ ਸ਼ਹਾਦਤ ਨਾਲ ਜਿਅਲਗੋਰਾ ਦੇ ਅਜੇ ਨੂੰ ਗ੍ਰਿਫਤਾਰ ਕਰ ਲਿਆ।
ਕੇਜਰੀਵਾਲ ਨੇ ਆਪਣੇ ਇਸ ਵਾਅਦੇ 'ਤੇ ਕੰਮ ਕਰਨਾ ਕੀਤਾ ਸ਼ੁਰੂ
NEXT STORY