ਮੁੰਬਈ- ਬਾਲੀਵੁੱਡ ਦੀ ਆਉਣ ਵਾਲੀ ਫਿਲਮ 'ਦਿਲ ਧੜਕਨੇ ਦੋ' ਦਾ ਟਰੇਲਰ 15 ਅਪ੍ਰੈਲ ਯਾਨੀ ਅੱਜ ਰਿਲੀਜ਼ ਹੋਣ ਵਾਲਾ ਹੈ। ਇਸ ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ। ਫਿਲਮ ਦੀ ਸਟਾਰ ਕਾਸਟ ਟਰੇਲਰ ਲਾਂਚਿੰਗ ਨੂੰ ਲੈ ਕੇ ਬੇਹੱਦ ਉਤਸ਼ਾਹਤ ਹੈ। ਉਥੇ ਹੀ ਅਭਿਨੇਤਾ ਅਨਿਲ ਕਪੂਰ ਅਤੇ ਪ੍ਰਿਯੰਕਾ ਚੋਪੜਾ ਨੇ ਪਹਿਲਾਂ ਹੀ 'ਦਿਲ ਧੜਕਨੇ ਦੋ' ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਦੋਵੇਂ ਸਿਤਾਰਿਆਂ ਨੇ ਪ੍ਰਿੰਟੇਡ ਟੀ-ਸ਼ਰਟਸ ਪਹਿਨੀ ਹੈ, ਜਿਸ 'ਤੇ ਲਿਖਿਆ ਹੈ, “3 days to go” for the trailer।'' ਜ਼ੋਆ ਅਖਤਰ ਦੇ ਨਿਰਦੇਸ਼ਨ 'ਚ ਬਣ ਰਹੀ ਇਸ ਫਿਲਮ 'ਚ ਰਣਵੀਰ ਸਿੰਘ, ਅਨੁਸ਼ਕਾ ਸ਼ਰਮਾ ਅਤੇ ਫਰਹਾਨ ਅਖਤਰ ਵੀ ਲੀਡ ਰੋਲ ਪਲੇ ਕਰਨ ਜਾ ਰਹੇ ਹਨ।
ਅਜਿਹਾ ਕੀ ਹੋਇਆ ਕਿ ਇਸ ਬਾਲੀਵੁੱਡ ਅਭਿਨੇਤਰੀ ਨੂੰ ਪਹਿਨਣਾ ਪਿਆ 3 ਸਾਲ ਪੁਰਾਣਾ ਲਹਿੰਗਾ? (ਦੇਖੋ ਤਸਵੀਰਾਂ)
NEXT STORY