ਮੁੰਬਈ- ਹਾਲ ਹੀ 'ਚ ਜੇਨੇਲਿਆ ਦੇਸ਼ਮੁਖ ਆਪਣੇ ਪਤੀ ਰਿਤੇਸ਼ ਦੇਸ਼ਮੁਖ ਨਾਲ ਭਰਾ ਨਿਗਲ ਡਿਸੂਜ਼ਾ ਦੀ ਵੈਡਿੰਗ ਦਾ ਮਜ਼ਾ ਲੈਂਦੀ ਹੋਈ ਨਜ਼ਰ ਆਈ। ਇਸ ਮੌਕੇ 'ਤੇ ਰਿਤੇਸ਼ ਦੇਸ਼ਮੁਖ ਨੇ ਆਪਣੇ ਸਾਲੇ ਦੇ ਵਿਆਹ 'ਚ ਗੋਲਡਨ ਕੁਰਤਾ ਅਤੇ ਪਠਾਨੀ ਸੂਟ ਪਹਿਨਿਆ ਸੀ ਜਦੋਂ ਕਿ ਦੂਜੇ ਪਾਸੇ ਜੇਨੇਲੀਆ ਸੱਬਿਆਸਾਚੀ ਦਾ ਡਿਜ਼ਾਈਨਰ ਲਾਲ ਅਤੇ ਹਰੇ ਰੰਗ ਦਾ ਲਹਿੰਗਾ ਪਹਿਨੇ ਦਿਖੀ। ਇਹ ਲਹਿੰਗਾ ਸਾਲ 2012 'ਚ ਵੀ ਆਪਣੇ ਦਿਓਰ ਧੀਰਜ ਦੇਸ਼ਮੁਖ ਦੇ ਵਿਆਹ 'ਚ ਪਹਿਨਿਆ ਸੀ। 3 ਸਾਲ ਪੁਰਾਣਾ ਲਹਿੰਗਾ ਪਹਿਨੇ ਦੇਖ ਅਜਿਹਾ ਲੱਗ ਰਿਹਾ ਸੀ ਕਿ ਜੇਨੇਲੀਆ ਨੂੰ ਇਹ ਲਹਿੰਗਾ ਕਾਫੀ ਪਸੰਦ ਹੈ। ਇਸ ਲਈ ਤਾਂ ਮੁੜ ਉਸ ਨੇ ਇਹ ਲਹਿੰਗਾ ਭਰਾ ਦੇ ਵਿਆਹ 'ਚ ਵੀ ਪਹਿਨ ਲਿਆ। ਜ਼ਿਕਰਯੋਗ ਹੈ ਕਿ ਜੇਨੇਲੀਆ ਦੇ ਭਰਾ ਨਿਗਲ ਡਿਸੂਜ਼ਾ ਇਕ ਮਸ਼ਹੂਰ ਟੀਵੀ ਐਂਕਰ ਹਨ। ਉਨ੍ਹਾਂ ਨੇ ਹਾਲ ਹੀ 'ਚ ਨਵਨੀਤ ਸਲੂਜਾ ਨਾਲ ਵਿਆਹ ਕੀਤਾ ਹੈ।
ਹੌਟ ਫਿੱਗਰ ਨੇ ਵੀ ਨਹੀਂ ਦਿਵਾਈ ਇਨ੍ਹਾਂ ਅਭਿਨੇਤਰੀਆਂ ਨੂੰ ਪਛਾਣ, ਦੇਖੋ ਕੁਝ ਬੋਲਡ ਤਸਵੀਰਾਂ
NEXT STORY