ਜੰਮੂ- ਜੰਮੂ-ਕਸ਼ਮੀਰ ਦੇ ਰੇਯਾਸੀ ਜ਼ਿਲੇ 'ਚ ਇਕ ਕਾਰ ਦੇ ਸੜਕ ਤੋਂ ਫਿਸਲ ਕੇ ਖੱਡ 'ਚ ਡਿਗਣ ਨਾਲ ਉਸ 'ਚ ਸਵਾਰ 2 ਬੱਚਿਆਂ ਸਮੇਤ 7 ਲੋਕ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਕਟਰਾ ਤੋਂ ਸ਼ਿਵ ਖੋੜੀ ਤੀਰਥਸਥਲ ਜਾ ਰਹੀ ਕਾਰ ਕਲ ਸ਼ਾਮ ਖੱਡ 'ਚ ਡਿਗ ਗਈ। ਕਾਰ 'ਚ ਬੱਚਿਆਂ ਸਮੇਤ 7 ਲੋਕ ਸਵਾਰ ਸਨ। ਹਾਦਸੇ ਦੇ ਤੁਰੰਤ ਬਾਅਦ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ।
ਜ਼ਖਮੀਆਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।
ਨਿਰਭਯਾ ਡਾਕੂਮੈਂਟਰੀ : 'ਦੋਸ਼ੀਆਂ 'ਚੋਂ ਇਕ ਦੀ ਮਾਨਸਿਕਤਾ ਦੀ ਝਲਕ ਹੈ'
NEXT STORY