ਨਵੀਂ ਦਿੱਲੀ- ਤਕਰੀਬਨ 6 ਮਹੀਨੇ ਦੀ ਕਵਾਇਦ ਤੋਂ ਬਾਅਦ ਬੁੱਧਵਾਰ ਨੂੰ ਜਨਤਾ ਦਲ ਪਰਿਵਾਰ ਦੇ 6 ਦਲਾਂ ਦੇ ਸ਼ਾਮਲ ਹੋਣ ਦੀ ਰਸਮੀ ਤੌਰ 'ਤੇ ਐਲਾਨ ਕਰ ਦਿੱਤਾ ਗਿਆ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੂੰ ਨਵੇਂ ਦਲ ਦਾ ਪ੍ਰਧਾਨ ਬਣਾਇਆ ਗਿਆ। ਯਾਦਵ ਦੇ ਘਰ 'ਚ ਹੋਈ ਬੈਠਕ ਵਿਚ ਜਨਤਾ ਪਰਿਵਾਰ ਦੇ 6 ਦਲਾਂ ਨੇ ਆਪਸ 'ਚ ਮਿਲ ਕੇ ਨਵਾਂ ਦਲ ਗਠਿਤ ਕੀਤਾ ਪਰ ਇਸ ਦਾ ਅਜੇ ਕੋਈ ਨਾਮਕਰਨ ਨਹੀਂ ਕੀਤਾ ਗਿਆ ਹੈ ਅਤੇ ਨਾ ਹੋ ਕੋਈ ਚੋਣ ਚਿੰਨ੍ਹ ਅਤੇ ਝੰਡੇ ਬਾਰੇ ਕੋਈ ਫੈਸਲਾ ਕੀਤਾ ਗਿਆ ਹੈ।
ਯਾਦਵ ਨਵੇਂ ਬਣੇ ਦਲ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਸੰਸਦੀ ਬੋਰਡ ਦੇ ਵੀ ਪ੍ਰਧਾਨ ਹੋਣਗੇ। ਬੈਠਕ ਤੋਂ ਬਾਅਦ ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੇ ਦੱਸਿਆ ਕਿ ਪਾਰਟੀ ਦੇ ਨਾਂ, ਚੋਣ ਚਿੰਨ੍ਹ ਅਤੇ ਝੰਡੇ ਬਾਰੇ ਫੈਸਲਾ ਕਰਨ ਲਈ ਇਕ ਕਮੇਟੀ ਗਠਿਤ ਕੀਤੀ ਗਈ ਹੈ, ਜਿਸ ਵਿਚ ਮੁਲਾਇਮ ਸਿੰਘ ਯਾਦਵ ਤੋਂ ਇਲਾਵਾ ਜਨਤਾ ਦਲ ਐਸ. ਕੇ. ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਐਚ. ਡੀ. ਦੇਵੇਗੋੜਾ, ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ, ਸ਼ਰਦ ਯਾਦਵ, ਇੰਡੀਅਨ ਨੈਸ਼ਨਲ ਲੋਕਦਲ ਦੇ ਨੇਤਾ ਓਮ ਪ੍ਰਕਾਸ਼ ਚੌਟਾਲਾ ਅਤੇ ਸਮਾਜਵਾਦੀ ਜਨਤਾ ਪਾਰਟੀ ਦੇ ਪ੍ਰਧਾਨ ਕਮਲ ਮੋਰਾਰਕਾ ਸ਼ਾਮਲ ਹੋਣਗੇ।
ਰੇਯਾਸੀ 'ਚ ਕਾਰ ਖੱਡ 'ਚ ਡਿਗਣ ਨਾਲ 2 ਬੱਚਿਆਂ ਸਮੇਤ 7 ਜ਼ਖਮੀ
NEXT STORY