ਨਵੀਂ ਦਿੱਲੀ- 'ਤੀਜੇ ਲਿੰਗ' ਦੇ ਰੂਪ 'ਚ ਪਛਾਣ ਦੇਣ ਵਾਲੇ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਦੇ ਇਕ ਸਾਲ ਬਾਅਦ ਕਿੰਨਰ ਭਾਈਚਾਰੇ ਨੇ ਕਿਹਾ ਕਿ ਸਮਾਜਿਕ ਮਾਨਤਾ ਲਈ ਹੁਣ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਕਿੰਨਰ ਵਰਕਰ ਲਛਮੀ ਨਾਰਾਇਣ ਤ੍ਰਿਪਾਠੀ ਨੇ ਕਿਹਾ ਕਿ ਇਕ ਸਾਲ ਬੀਤ ਚੁੱਕਾ ਹੈ ਪਰ ਸਾਡੇ ਭਾਈਚਾਰੇ ਦੀ ਦੁਰਦਸ਼ਾ ਹੁਣ ਵੀ ਉਹ ਹੀ ਹੈ। ਅਜਿਹੀਆਂ ਕੁਝ ਥਾਵਾਂ ਹਨ, ਜਿੱਥੇ ਸਾਡੇ ਲਿੰਗ ਨੂੰ ਮਾਨਤਾ ਮਿਲੀ ਹੈ ਪਰ ਹੁਣ ਵੀ ਬਹੁਤ ਕੁਝ ਕਰਨ ਦੀ ਲੋੜ ਹੈ।
ਲਛਮੀ ਨੇ ਆਪਣੇ ਭਾਈਚਾਰੇ ਦੇ ਮੈਂਬਰਾਂ ਨਾਲ ਜੰਤਰ-ਮੰਤਰ 'ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਇਕ ਸਾਲ ਪੂਰਾ ਹੋਣ 'ਤੇ ਜਸ਼ਨ ਮਨਾਇਆ। ਇਸ ਮੌਕੇ 'ਤੇ ਮੈਂਬਰਾਂ ਨੇ 'ਆਈ ਬੈਂਕ ਐਸੋਸੀਏਸ਼ਨ ਆਫ ਇੰਡੀਆ' ਨੂੰ ਆਪਣੀ ਅੱਖਾਂ ਦਾਨ ਦੇਣ ਦਾ ਸੰਕਲਪ ਲਿਆ। ਕੋਲਕਾਤਾ ਦੀ ਕਿੰਨਰ ਵਰਕਰ ਅਮਿਤਾਵ ਸਰਕਾਰ ਨੇ ਕਿਹਾ ਕਿ ਤੀਜੇ ਲਿੰਗ ਸ਼੍ਰੇਣੀ ਨੂੰ ਕੁਝ ਸੂਬਿਆਂ ਵਿਚ ਖਾਸ ਕਾਨੂੰਨੀ ਦਸਤਾਵੇਜ਼ੀ ਵਿਚ ਮਾਨਤਾ ਮਿਲੀ ਹੈ ਪਰ ਹਸਪਤਾਲਾਂ ਅਤੇ ਸਿੱਖਿਅਕ ਸੰਸਥਾਵਾਂ ਵਿਚ ਸਾਡੀ ਮਾਨਤਾ ਕਿੱਥੇ ਹੈ? ਉਨ੍ਹਾਂ ਨੇ ਕਿਹਾ ਕਿ ਹਸਪਤਾਲਾਂ ਵਿਚ ਉਨ੍ਹਾਂ ਨੂੰ ਨਹੀਂ ਪਤਾ ਕਿ ਸਾਨੂੰ ਕਿੱਥੇ ਰੱਖਣ। ਸਾਡੇ ਲਈ ਵੱਖਰੇ ਟਾਇਲਟ ਨਹੀਂ ਹਨ। ਇਨ੍ਹਾਂ ਵਿਸ਼ਿਆਂ 'ਤੇ ਗੌਰ ਕਰਨ ਦੀ ਲੋੜ ਹੈ। ਹਾਲਾਂਕਿ ਸਰਕਾਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਬੱਚਿਆਂ ਨੂੰ ਸਕੂਲਾਂ ਵਿਚ ਤਿੰਨੋਂ ਲਿੰਗਾਂ ਦਰਮਿਆਨ ਫਰਕ ਪੜ੍ਹਾਇਆ ਜਾਵੇ ਤਾਂ ਕਿੰਨਰ ਭਾਈਚਾਰੇ ਨਾਲ ਭੇਦਭਾਵ ਨੂੰ ਰੋਕਿਆ ਜਾ ਸਕਦਾ ਹੈ।
ਜਨਤਾ ਪਰਿਵਾਰ ਦੇ 6 ਦਲ ਹੋਏ ਸ਼ਾਮਲ, ਮੁਲਾਇਮ ਨੂੰ ਸੌਂਪੀ ਗਈ ਕਮਾਨ
NEXT STORY