ਨਵੀਂ ਦਿੱਲੀ- ਹਾਲੀਵੁੱਡ ਫਿਲਮ ਫਿਊਰੀਅਸ 7 ਆਪਣੀ ਰਿਲੀਜ਼ ਦੇ ਨਾਲ ਹੀ ਭਾਰਤ ਸਣੇ ਦੁਨੀਆ ਭਰ 'ਚ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਹੁਣ ਇਸ ਫਿਲਮ ਨਾਲ ਜੁੜੀ ਇਕ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਅਭਿਨੇਤਾ ਵਿਨਸ ਡੀਜ਼ਲ ਦੇ ਨਾਲ ਸਵਰਗੀ ਅਭਿਨੇਤਾ ਪੌਲ ਵਾਕਰ ਦਾ 'ਭੂਤ' ਨਜ਼ਰ ਆ ਰਿਹਾ ਹੈ।
ਅਸਲ 'ਚ ਇਸ ਤਸਵੀਰ ਨੂੰ ਆਰਟਿਸਟ ਜੇਫਰੀ ਰੇਮੰਡ ਨੇ ਬਣਾਇਆ ਹੈ। ਇਸ ਤਸਵੀਰ 'ਚ ਅਭਿਨੇਤਾ ਵਿਨਸ ਡੀਜ਼ਲ ਇਕ ਕਾਰ ਦੇ ਸਹਾਰੇ ਖੜ੍ਹੇ ਹਨ ਤੇ ਉਨ੍ਹਾਂ ਨਾਲ ਸਵਰਗੀ ਪੌਲ ਵਾਕਰ ਦੀ ਪਰਛਾਈਂ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਸ ਨੂੰ ਫਾਸਟ ਐਂਡ ਫਿਊਰੀਅਸ ਦੀ ਸ਼ੂਟਿੰਗ ਦੌਰਾਨ ਖਿੱਚਿਆ ਗਿਆ ਸੀ।
ਹੋਟਲ 'ਚ ਸੌਂ ਰਹੀ ਸੀ ਮਾਡਲ, ਹੋ ਗਿਆ ਰੇਪ
NEXT STORY