ਮੋਗਾ- ਐਨ.ਆਰ.ਆਈ ਲਾੜਿਆਂ ਵਲੋਂ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਠੱਗੀ ਮਾਰਨਾ ਕੋਈ ਨਵੀਂ ਗੱਲ ਨਹੀਂ, ਆਏ ਦਿਨ ਐਨ. ਆਰ. ਲਾੜਿਆਂ ਵਲੋਂ ਠੱਗੀ ਮਾਰਨ ਦੀਆਂ ਖਬਰਾਂ ਅਖਬਾਰਾਂ, ਚੈਨਲਾਂ ਦੀਆਂ ਸੁਰਖੀਆਂ ਬਣੀਆਂ ਹੁੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਮੋਗਾ ਦੇ ਪਿੰਡ ਭਿੰਡਰ ਕਲਾਂ ਦਾ ਹੈ, ਜਿੱਥੇ ਐਨ. ਆਰ. ਆਈ ਮਾਂ-ਪੁੱਤ ਵਲੋਂ ਇੱਕ ਪਰਿਵਾਰ ਨਾਲ 28 ਲੱਖ ਦੀ ਠੱਗੀ ਮਾਰੀ ਗਈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਲੜਕੀ ਨੇ ਦੱਸਿਆ ਕਿ ਪਹਿਲਾਂ ਐਨ.ਆਰ. ਆਈ. ਲੜਕੇ ਦੇ ਪਰਿਵਾਰ ਵਲੋਂ ਉਸ ਦੇ ਭਰਾ ਨੂੰ ਵਿਦੇਸ਼ ਪਹੁੰਚਾਉਣ ਦੀ ਗੱਲ ਆਖੀ ਗਈ ਸੀ ਪਰ ਜਦੋਂ ਉਸ ਦੀ ਗੱਲ ਨਾ ਬਣੀ ਤਾਂ ਉਨ੍ਹਾਂ ਵਲੋਂ ਉਸ ਨੂੰ ਵੀ ਵਿਆਹ ਦਾ ਲਾਰਾ ਲਾਇਆ ਗਿਆ।
ਦੂਜੇ ਪੀੜਿਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਐਨ. ਆਰ. ਆਈ. ਲੜਕੇ ਤੇ ਉਸ ਦੀ ਮਾਂ ਵਲੋਂ ਇੱਕ ਹੋਰ ਪਰਿਵਾਰ ਨੂੰ ਵਿਆਹ ਦਾ ਝਾਂਸਾ ਦੇ ਕੇ 40 ਲੱਖ ਦੀ ਠੱਗੀ ਮਾਰੀ ਗਈ ਹੈ। ਓਧਰ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਜਦੋਂ ਕਿ ਉਸਦੀ ਮਾਂ ਫਰਾਰ ਹੋਣ 'ਚ ਸਫਲ ਹੋ ਗਈ।
ਵੀਡੀਓ 'ਚ ਦੇਖੋ ਉਹ ਦਿਲ ਕੰਬਾ ਦੇਣ ਵਾਲਾ ਮੰਜ਼ਰ ਜਦੋਂ ਸੜਕ ਵਿਚਕਾਰ ਸਹੁਰੇ ਨੇ ਵੱਢਿਆ ਜਵਾਈ
NEXT STORY