ਨਵੀਂ ਦਿੱਲੀ(ਏਜੰਸੀਆਂ)¸ ਕੇਂਦਰ ਵਿਚ ਭਾਜਪਾ ਵਾਲੀ ਮੋਦੀ ਸਰਕਾਰ ਦਾ ਮੁਕਾਬਲਾ ਕਰਨ ਅਤੇ ਬਿਹਾਰ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਗਵਾ ਪਾਰਟੀ ਨੂੰ ਸਖਤ ਚੁਣੌਤੀ ਦੇਣ ਲਈ 6 ਸਿਆਸੀ ਪਾਰਟੀਆਂ ਨੇ ਅੱਜ ਰਸਮੀ ਤੌਰ 'ਤੇ ਰਲੇਵੇਂ ਦਾ ਐਲਾਨ ਕੀਤਾ ਹੈ। ਨਵੀਂ ਪਾਰਟੀ ਦਾ ਨਾਂ, ਚੋਣ ਨਿਸ਼ਾਨ ਅਤੇ ਝੰਡੇ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੂੰ ਨਵੀਂ ਬਣਾਈ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ। ਉਹ ਸੰਸਦੀ ਬੋਰਡ ਦੇ ਚੇਅਰਮੈਨ ਵੀ ਹੋਣਗੇ। ਮੁਲਾਇਮ ਸਿੰਘ ਦੀ ਰਿਹਾਇਸ਼ 'ਤੇ ਹੋਈ ਬੈਠਕ ਵਿਚ ਜਨਤਾ ਪਰਿਵਾਰ ਦੀਆਂ 6 ਪਾਰਟੀਆਂ ਨੇ ਆਪਸ ਵਿਚ ਰਲ ਕੇ ਨਵੀਂ ਟੀਮ ਗਠਿਤ ਕੀਤੀ। ਬੈਠਕ ਮਗਰੋਂ ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੇ ਦੱਸਿਆ ਕਿ ਨਵੀਂ ਪਾਰਟੀ ਵਿਚ 5 ਵਿਅਕਤੀਆਂ ਦੀ ਇਕ ਕਮੇਟੀ ਬਣਾਈ ਜਾਵੇਗੀ ਜੋ ਸੰਗਠਨ ਅਤੇ ਹੋਰਨਾਂ ਮੁੱਦਿਆਂ ਦਾ ਫੈਸਲਾ ਕਰੇਗੀ ਜਿਸ ਵਿਚ ਪਾਰਟੀ ਦੇ ਨਾਂ, ਚੋਣ ਨਿਸ਼ਾਨ ਅਤੇ ਝੰਡੇ ਦਾ ਮਾਮਲਾ ਸ਼ਾਮਲ ਹੋਵੇਗਾ।
ਬੈਠਕ ਵਿਚ ਸਪਾ ਮੁਖੀ ਮੁਲਾਇਮ ਸਿੰਘ ਦੇ ਇਲਾਵਾ ਜਦ (ਐੱਸ) ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ, ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ, ਜਦ (ਯੂ) ਦੇ ਸ਼ਰਦ ਯਾਦਵ, ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਓਮ ਪ੍ਰਕਾਸ਼ ਚੌਟਾਲਾ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਕਮਲ ਮੋਰਾਕਾ ਸ਼ਾਮਲ ਹੋਏ ਸਨ। ਬਿਹਾਰ ਵਿਧਾਨ ਸਭਾ ਦੀਆਂ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਇਨ੍ਹਾਂ ਪਾਰਟੀਆਂ ਦੇ ਰਲੇਵੇਂ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਸੱਤਾ ਵਿਚ ਆਉਣ ਮਗਰੋਂ ਇਹ ਪਾਰਟੀਆਂ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੀਆਂ ਸਨ ਅਤੇ ਨਵੀਆਂ ਅਤੇ ਨਵੀਆਂ ਸਿਆਸੀ ਚੁਣੌਤੀਆਂ ਨੂੰ ਦੇਖਦੇ ਹੋਏ ਪਿਛਲੇ 6 ਮਹੀਨਿਆਂ ਤੋਂ ਆਪਸੀ ਰਲੇਵੇਂ ਦੀ ਕਵਾਇਦ ਵਿਚ ਲੱਗੀਆਂ ਹੋਈਆਂ ਸਨ।
ਇਨ੍ਹਾਂ ਪਾਰਟੀਆਂ ਵਿਚੋਂ ਸੰਸਦ ਵਿਚ ਸਭ ਤੋਂ ਜ਼ਿਆਦਾ ਸੰਸਦ ਮੈਂਬਰ ਸਮਾਜਵਾਦੀ ਪਾਰਟੀ ਦੇ ਹਨ। ਲੋਕ ਸਭਾ ਵਿਚ 5, ਰਾਜ ਸਭਾ ਵਿਚ 15 ਮੈਂਬਰ ਹਨ। ਰਾਜਦ ਤੇ ਲੋਕ ਸਭਾ ਵਿਚ 4 ਮੈਂਬਰ ਹਨ ਜਦ ਕਿ ਜਦ (ਯੂ), ਜਦ (ਐੱਸ) ਅਤੇ ਇਨੈਲੋ ਦੇ 2-2 ਮੈਂਬਰ ਹਨ। ਰਾਜ ਸਭਾ ਵਿਚ ਜਦ (ਯੂ) ਦੇ 12 ਮੈਂਬਰ ਹਨ ਜਦ ਕਿ ਇਨੈਲੋ, ਜਦ (ਐੱਸ) ਅਤੇ ਰਾਜਦ ਦਾ ਇਕ-ਇਕ ਮੈਂਬਰ ਹੈ।
ਮੁਲਾਇਮ ਸਿੰਘ ਨੇ ਕਿਹਾ ਕਿ 6 ਪਾਰਟੀਆਂ ਦਾ ਰਲੇਵਾਂ ਇਤਿਹਾਸਕ ਫੈਸਲਾ ਹੈ। ਅਤੀਤ ਵਿਚ ਸਾਡੇ ਬਾਰੇ ਕੁਝ ਗਲਤਫਹਿਮੀਆਂ ਫੈਲਾਈਆਂ ਗਈਆਂ ਸਨ। ਮੋਦੀ ਸਰਕਾਰ ਨੇ ਅਜੇ ਤਕ ਕੁਝ ਨਹੀਂ ਕੀਤਾ ਨਾ ਹੀ ਕਿਸੇ ਮਾਮਲੇ ਵਿਚ ਵਿਰੋਧੀ ਧਿਰ ਕੋਲੋਂ ਸਲਾਹ ਲਈ ਹੈ। ਸਾਡੀ ਨਵੀਂ ਪਾਰਟੀ ਮਜ਼ਬੂਤ ਹੋਵੇਗੀ। ਅਸੀਂ ਕਿਸਾਨਾਂ ਅਤੇ ਦੂਸਰੇ ਲੋਕਾਂ ਦੇ ਮਾਮਲਿਆਂ ਨੂੰ ਹੱਲ ਕਰਾਂਗੇ।
ਰਾਜਦ ਦੇ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਅਸੀਂ ਸਾਰੇ ਰਲ ਕੇ ਮੋਦੀ ਸਰਕਾਰ ਦਾ ਸਫਾਇਆ ਕਰਾਂਗੇ। ਪੂਰੇ ਦੇਸ਼ ਦਾ ਦੌਰਾ ਕਰ ਕੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਵਾਂਗੇ। ਜਦ (ਯੂ) ਦੇ ਸ਼ਰਦ ਯਾਦਵ ਨੇ ਕਿਹਾ ਕਿ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਸੀਂ ਇਕੱਠੇ ਹੋਏ ਹਾਂ।
ਟਰੈਕਟਰ ਪਲਟਣ ਨਾਲ 2 ਮਰੇ, 4 ਜਖ਼ਮੀ
NEXT STORY