ਬੇਂਗਲੁਰੂ(ਏ. ਐੱਨ. ਆਈ.)¸ ਆਰਟ ਆਫ ਲਿਵਿੰਗ ਦੇ ਬਾਨੀ ਸ਼੍ਰੀ ਸ਼੍ਰੀ ਰਵੀਸ਼ੰਕਰ ਦਾ ਕਹਿਣਾ ਹੈ ਕਿ ਆਈ. ਐੱਸ. ਆਈ. ਐੱਸ. ਦੀ ਧਕਮੀ ਭਰੀ ਚਿੱਠੀ ਉਨ੍ਹਾਂ ਨੂੰ ਨਹੀਂ ਭੇਜੀ ਗਈ ਸੀ ਪਰ ਉਸ ਹੋਟਲ ਨੂੰ ਭੇਜੀ ਗਈ ਸੀ ਜਿਸ ਵਿਚ ਉਹ ਅਕਸਰ ਠਹਿਰਦੇ ਹਨ। ਇਹ ਚਿੱਠੀ ਸਾਡੇ ਸੈਂਟਰ ਨੂੰ ਮਿਲੀ ਸੀ, ਮੈਨੂੰ ਨਹੀਂ। ਇਹ ਪੇਜਾਂਗ ਅਤੇ ਕੇ. ਐੱਲ. ਵਿਚ ਸਾਡੇ ਕੇਂਦਰਾਂ ਨੂੰ ਵੀ ਭੇਜੀ ਗਈ। ਜਿਹੜੀ ਵੀ ਚਿੱਠੀ ਸਾਨੂੰ ਮਿਲੀ ਅਸੀਂ ਉਹ ਪ੍ਰੈੱਸ ਨੂੰ ਦੇ ਦਿੱਤੀ ਅਤੇ ਇਕ ਚਿੱਠੀ ਹੋਟਲ ਮੈਨੇਜਰ, (ਸ਼ੰਗਰੀਲਾ) ਨੂੰ ਵੀ ਆਈ ਸੀ ਅਤੇ ਇਸ ਨੂੰ ਭਾਰਤੀ ਦੂਤਘਰ ਨੂੰ ਦੇ ਦਿੱਤਾ ਗਿਆ। ਬੀਤੇ ਹਫਤੇ ਇਸ ਧਾਰਮਿਕ ਗੁਰੂ ਨੂੰ ਆਈ. ਐੱਸ. ਆਈ. ਐੱਸ. ਗਰੁੱਪ ਵਲੋਂ ਧਮਕੀਆਂ ਮਿਲੀਆਂ ਸਨ। ਆਰਟ ਆਫ ਲਿਵਿੰਗ ਦੇ ਬੁਲਾਰੇ ਨਕੁਲ ਧਵਨ ਨੇ ਕਿਹਾ ਕਿ ਚਿੱਠੀ ਦਾ ਵਿਸ਼ਾ ਧਮਕੀ ਭਰਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੇ ਉਥੇ ਪ੍ਰੋਗਰਾਮ ਜਾਰੀ ਰੱਖਿਆ ਤਾਂ ਇਸ ਦੇ ਸਿੱਟੇ ਗੰਭੀਰ ਨਿਕਲਣਗੇ।
6 ਪਾਰਟੀਆਂ = ਜਨਤਾ ਪਰਿਵਾਰ
NEXT STORY