ਉਦੇਪੁਰ/ਡਬੋਕ- ਡਬੋਕ ਥਾਣਾ ਖੇਤਰ ਦੇ ਭੈਂਸੜਾ ਕਲਾ ਸਥਿਤ ਘਰ 'ਚ ਮੰਗਲਵਾਰ ਦੀ ਰਾਤ ਸੌਂ ਰਹੀ ਬਜ਼ੁਰਗ ਔਰਤ ਦੀ ਹੱਤਿਆ ਕਰ ਕੇ ਪੈਰ ਕੱਟ ਕੇ ਬਦਮਾਸ਼ ਕੜ੍ਹਿਆਂ ਸਮੇਤ ਗਹਿਣੇ ਲੁੱਟ ਕੇ ਲੈ ਗਏ। ਸਵੇਰੇ ਜਦੋਂ ਪੋਤਾ ਘਰ ਆਇਆ ਤਾਂ ਬਜ਼ੁਰਗ ਔਰਤ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਮ੍ਰਿਤਕ ਦੇਖਿਆ। ਔਰਤ ਦੇ ਪੈਰਾਂ ਤੋਂ ਸਵਾ ਕਿਲੋ ਚਾਂਦੇ ਦੇ ਕੜ੍ਹੇ, ਹੱਥਾਂ ਦੀਆਂ ਚੂੜੀਆਂ, ਗਲੇ 'ਚ ਪਾਏ ਹੋਈ ਹਾਂਸਲੀ, ਕੰਦੌਰਾ ਸਮੇਤ ਕੁੱਲ 2 ਕਿਲੋ ਚਾਂਦੀ ਦੇ ਗਹਿਣੇ ਬਦਮਾਸ਼ ਲੁੱਟ ਕੇ ਲੈ ਗਏ। ਸੂਚਨਾ 'ਤੇ ਐੱਸ. ਪੀ. ਅਜੇਪਾਲ ਲਾਂਬਾ ਸਮੇਤ ਹੋਰ ਅਧਿਕਾਰੀ ਮੌਕੇ 'ਤੇ ਪੁੱਜੇ। ਡਾਗ ਸਕਵਾਇਡ ਅਤੇ ਐੱਫ. ਐੱਸ. ਐੱਲ. ਟੀਮ ਰਾਹੀਂ ਪੁਲਸ ਨੇ ਸਬੂਤ ਜੁਟਾਏ ਅਤੇ ਪਰਿਵਾਰ ਵਾਲਿਆਂ ਤੋਂ ਪੁੱਛ-ਗਿੱਛ ਕੀਤੀ। ਔਰਤ ਦੇ ਗਲੇ 'ਤੇ ਨਿਸ਼ਾਨ ਮਿਲੇ ਹਨ। ਪੁਲਸ ਮੰਨ ਰਹੀ ਹੈ ਕਿ ਬਦਮਾਸ਼ਾਂ ਨੇ ਔਰਤ ਦਾ ਗਲਾ ਘੁੱਟ ਕੇ ਹੱਤਿਆ ਕੀਤੀ ਅਤੇ ਫਿਰ ਦੋਵੇਂ ਪੈਰ ਕੱਟ ਕੇ ਗਹਿਣੇ ਲੁੱਟੇ।
ਥਾਣਾ ਅਧਿਕਾਰੀ ਲਾਭੂਰਾਮ ਨੇ ਦੱਸਿਆ ਕਿ ਭੈਂਸੜਾ ਕਲਾ ਵਾਸੀ ਨਾਨੀ ਬਾਈ (80) ਪਤਨੀ ਲੱਛਾ ਮੇਘਵਾਲ ਦੀ ਅਣਪਛਾਤੇ ਬਦਮਾਸ਼ਾਂ ਨੇ ਲੁੱਟ ਦੀ ਨੀਅਤ ਨਾਲ ਹੱਤਿਆ ਕੀਤੀ ਹੈ। ਬਦਮਾਸ਼ ਬਜ਼ੁਰਗ ਦੇ ਪਾਏ ਹੋਏ ਗਹਿਣੇ ਲੁੱਟ ਕੇ ਲੈ ਗਏ। ਔਰਤ ਦੇ ਪਤੀ ਦੀ ਕਰੀਬ 45 ਸਾਲ ਪਹਿਲਾਂ ਮੌਤ ਹੋ ਗਈ ਸੀ। ਖੁਦ ਦੀ ਕੋਈ ਸੰਤਾਨ ਨਾ ਹੋਣ ਕਾਰਨ ਬੁਢਾਪੇ 'ਚ ਬਜ਼ੁਰਗ ਔਰਤ ਦੀ ਭਤੀਜਿਆਂ ਦਾ ਪਰਿਵਾਰ ਸੇਵਾ ਕਰ ਰਹੇ ਸਨ। ਇਸ ਮਕਾਨ 'ਚ ਔਰਤ ਨਾਲ ਉਸ ਦਾ ਪੋਤਾ ਪੁਸ਼ਕਰ ਰਹਿੰਦਾ ਸੀ। ਕੁਝ ਦੂਰੀ 'ਤੇ 2 ਭਤੀਜਿਆਂ ਦੇ ਘਰ ਵੀ ਹਨ। ਮੰਗਲਵਾਰ ਨੂੰ ਬਜ਼ੁਰਗ ਨਾਲ ਰਹਿਣ ਵਾਲਾ ਪੋਤਾ ਪੁਸ਼ਕਰ ਸਮੇਤ ਪਰਿਵਾਰ ਦੇ ਮੈਂਬਰ ਖੇਤ 'ਤੇ ਕਣਕ ਕੱਢਣ ਲਈ ਚੱਲੇ ਗਏ ਸਨ। ਰਾਤ ਭਰ ਪਰਿਵਾਰ ਨੇ ਖੇਤ 'ਤੇ ਕੰਮ ਕੀਤਾ। ਦੂਜੇ ਪਾਸੇ ਦੇਰ ਰਾਤ ਬਦਮਾਸ਼ ਕਮਰੇ ਦੇ ਪਿੱਛੇ ਬਣਏ ਰੋਸ਼ਨਦਾਨ ਤੋੜ ਕੇ ਅੰਦਰ ਆਏ ਅਤੇ ਬਜ਼ੁਰਗ ਔਰਤ ਦਾ ਕਤਲ ਕਰ ਕੇ ਗਹਿਣੇ ਲੁੱਟ ਕੇ ਲੈ ਗਏ। ਸਵੇਰੇ 5 ਵਜੇ ਘਰ ਦੇ ਸਾਹਮਣੇ ਰਹਿਣ ਵਾਲਾ ਪੋਤਾ ਹੀਰਾਲਾਲ ਵਾਪਸ ਆਇਆ ਅਤੇ ਸੌਂ ਗਿਆ। ਸਵੇਰੇ 6.30 ਵਜੇ ਬੱਚੀ ਦੇ ਰੌਣ 'ਤੇ ਉੱਠਿਆ ਅਤੇ ਉਸ ਨੂੰ ਬਾਥਰੂਮ ਕਰਵਾਉਣ ਲਈ ਔਰਤ ਦੇ ਘਰ ਵੱਲ ਲੈ ਗਿਆ। ਮਾਮਲੇ ਦੀ ਜਾਂਚ ਦੌਰਾਨ ਡਾਗ ਸਕਵਾਇਡ ਤੋਂ ਬਜ਼ੁਰਗ ਔਰਤ ਦੇ ਘਰ ਤੋਂ ਘੁੰਮਦਾ ਹੋਇਆ ਇਕ ਕਿਲੋਮੀਟਰ ਦੂਰ ਸਥਿਤ ਕਾਲਬੇਲੀਆ ਬਸਤੀ ਪੁੱਜਿਆ। ਅਜਿਹੇ 'ਚ ਪੁਲਸ ਨੂੰ ਸ਼ੱਕ ਹੈ ਕਿ ਉਹ ਬਦਮਾਸ਼ ਇਸ ਬਸਤੀ ਤੱਕ ਆਏ ਸਨ। ਪੁਲਸ ਬਸਤੀ ਦੇ ਲੋਕਾਂ ਅਤੇ ਹੋਰ ਸ਼ੱਕੀਆਂ ਤੋਂ ਵੀ ਪੁੱਛ-ਗਿੱਛ ਕਰ ਰਹੀ ਹੈ।
ਸ਼੍ਰੀਨਗਰ 'ਚ ਲਹਿਰਾਇਆ ਪਾਕਿਸਤਾਨੀ ਝੰਡਾ, ਹੰਗਾਮਾ
NEXT STORY