ਮੁੰਬਈ- 3 ਸਾਲ ਦੀ ਬੱਚੀ ਨੇ 2.5 ਕਰੋੜ ਰੁਪਏ ਪਰਿਵਾਰ ਨੂੰ ਦਿਵਾਏ। ਦਰਅਸਲ ਪਿਛਲੇ ਸਾਲ ਹੋਏ ਰੇਲ ਹਾਦਸੇ 'ਚ ਆਪਣਾ ਖੱਬੇ ਪੈਰ ਗਵਾ ਦੇਣ ਵਾਲੀ 3 ਸਾਲ ਦੀ ਸਮਰੀਧੀ ਨਾਗਦੇ ਬੀ. ਐੱਮ. ਸੀ. ਦੇ ਸਾਇਨ ਹਸਪਤਾਲ ਲਈ 'ਲਕੀ ਚਾਰਮ' ਸਾਬਤ ਹੋਈ ਹੈ। ਦਿਵਾ-ਸਾਵੰਤਵਾਡੀ ਰੇਲ ਹਾਦਸੇ 'ਚ ਜ਼ਖਮੀ ਹੋਈ ਇਸ ਬੱਚੀ ਨੂੰ ਹਸਪਤਾਲ ਵੱਲੋਂ ਮੁਫਤ ਇਲਾਜ ਦਿੱਤੇ ਜਾਣ ਦੀਆਂ ਖਬਰਾਂ ਪੜ੍ਹ ਕੇ ਕੋਰੀਆ ਦੀ ਇਕ ਕੰਪਨੀ ਨੇ ਹਸਪਤਾਲ ਨੂੰ 'ਕਾਰਪੋਰੇਟ ਸੋਸ਼ਲ ਰਿਸਪਾਨਸੀਬੀਲੀਟੀ (ਸੀ. ਐੱਸ. ਆਰ.) ਦੇ ਅਧੀਨ 2.5 ਕਰੋੜ ਰੁਪਏ ਦੇ ਮੈਡੀਕਲ ਯੰਤਰ ਦੇਣ ਦੀ ਪੇਸ਼ਕਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 4 ਮਈ ਨੂੰ ਦਿਵਾ-ਸਾਵੰਤਵਾਡੀ ਦਰਮਿਆਨ ਹੋਏ ਰੇਲ ਹਾਦਸੇ 'ਚ ਸਮਰੀਧੀ ਦਾ ਪੂਰਾ ਪਰਿਵਾਰ ਜ਼ਖਮੀ ਹੋ ਗਿਆ ਸੀ। ਇਸ ਘਟਨਾ 'ਚ ਸਮਰੀਧੀ ਦੀ ਮਾਂ ਦੀ ਮੌਤ ਹੋ ਗਈ ਸੀ। ਸਮਰੀਧੀ ਦੇ ਇਲਾਜ ਤੋਂ ਲੈ ਕੇ ਉਸ ਨੂੰ ਪ੍ਰੋਸਥੇਟਿਕ ਪੈਰ ਦੇਣ ਤੱਕ ਦਾ ਪੂਰਾ ਇਲਾਜ ਸਾਇਨ ਹਸਪਤਾਲ 'ਚ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਇਕ ਅਖਬਾਰ 'ਚ ਛਪਿਆ ਸੀ ਕਿ ਕਿਸ ਤਰ੍ਹਾਂ ਬੀ. ਐੱਮ. ਸੀ. ਦਾ ਸਾਇਨ ਹਸਪਤਾਲ ਸਮਰੀਧੀ ਦੇ ਇਲਾਜ ਦੇ ਖਰਚ ਦੇ ਨਾਲ ਉਸ ਦੀ ਸਿੱਖਿਆ ਲਈ ਵੀ ਤਿਆਰੀ ਕਰ ਰਿਹਾ ਹੈ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ, ਕੋਰੀਆ ਦੀ ਕੰਪਨੀ 'ਸੈਮਸੰਗ ਮੈਡੀਕਲ ਸਿਸਟਮ' ਨੇ ਅਖਬਾਰਾਂ ਦੇ ਮਾਧਿਅਮ ਨਾਲ ਸਮਰੀਧੀ ਦੇ ਵਿਸ਼ੇ 'ਚ ਜਾਣਿਆ ਅਤੇ ਉਸ ਤੋਂ ਪ੍ਰੇਰਿਤ ਹੋ ਕੇ ਬੀ. ਐੱਮ. ਸੀ. ਦੇ ਸਾਇਨ ਸਥਿਤ ਲੋਕਮਾਨਯ ਤਿਲਕ ਜਨਰਲ ਹਸਪਤਾਲ (ਐੱਲ. ਟੀ. ਜੀ. ਐੱਮ) ਨੂੰ ਸੀ. ਐੱਸ. ਆਰ. ਐਕਟੀਵੀਟੀ ਦੇ ਅਧੀਨ 2.5 ਕਰੋੜ ਰੁਪਏ ਦੇ ਮੈਡੀਕਲ ਯੰਤਰ ਦੇਣ ਦਾ ਫੈਸਲਾ ਕੀਤਾ। ਬੁੱਧਵਾਰ ਨੂੰ ਕੋਰੀਆ ਤੋਂ ਆਏ ਇਸ ਕੰਪਨੀ ਦੇ ਪ੍ਰਤੀਨਿਧੀਆਂ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਜਲਦ ਤੋਂ ਜਲਦ ਤੋਂ ਜਲਦ ਹਸਪਤਾਲ ਨੂੰ ਨਵੇਂ ਯੰਤਰ ਦੇਣ ਦੀ ਗੱਲ ਕਹੀ।
ਸਹੇਲੀ ਨਾਲ ਸੀ ਇਸ਼ਕ, ਪਰਿਵਾਰ ਨੇ ਵਿਆਹ ਤੈਅ ਕੀਤਾ ਚੁੱਕ ਲਿਆ ਖੌਫਨਾਕ ਕਦਮ (ਦੇਖੋ ਤਸਵੀਰਾਂ)
NEXT STORY