ਲੰਦਨ, ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਅਤੇ ਆਸਟ੍ਰੇਲੀਆਈ ਬੱਲੇਬਾਜ਼ ਜਾਰਜ ਬੇਲੀ ਨੇ ਸਸੈਕਸ ਨਾਲ ਕਰਾਰ ਕੀਤਾ ਹੈ, ਜਿਸ ਤਹਿਤ ਉਹ ਇਸ ਸੈਸ਼ਨ ਦੇ ਦੂਜੇ ਗੇੜ ਵਿਚ ਟੀ-20 ਬਲਾਸਟ 'ਚ ਖੇਡੇਗਾ।
ਬੇਲੀ ਸ਼੍ਰੀਲੰਕਾ ਦੇ ਮਹੇਲਾ ਜੈਵਰਧਨੇ ਦੀ ਜਗ੍ਹਾ ਲਵੇਗਾ, ਜਿਹੜਾ ਟੂਰਨਾਮੈਂਟ ਦੇ ਪਹਿਲੇ 7 ਗਰੁੱਪ ਮੈਚਾਂ 'ਚ ਸਸੈਕਸ ਦਾ ਵਿਦੇਸ਼ੀ ਖਿਡਾਰੀ ਹੋਵੇਗਾ।
ਆਸਟ੍ਰੇਲੀਆ ਦਾ ਵਨ ਡੇ ਅਤੇ ਟੀ-20 ਦਾ ਕਪਤਾਨ ਬੇਲੀ ਇਸ ਤੋਂ ਪਹਿਲਾਂ ਹੈਂਪਸ਼ਾਇਰ ਵਲੋਂ ਖੇਡਦਾ ਸੀ। ਉਹ ਆਸਟ੍ਰੇਲੀਆ ਦੀ ਵਿਸ਼ਵ ਕੱਪ ਜੇਤੂ ਟੀਮ ਦਾ ਕਪਤਾਨ ਵੀ ਸੀ।
ਇਥੇ ਜਾਰੀ ਪ੍ਰੈੱਸ ਬਿਆਨ 'ਚ ਬੇਲੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਸਸੈਕਸ ਵਲੋਂ ਖੇਡਾਂਗਾ। ਮੈਂ ਘਰੇਲੂ ਕ੍ਰਿਕਟ ਦੀ ਸਭ ਤੋਂ ਸਖਤ ਮੁਕਾਬਲੇਬਾਜ਼ੀ 'ਚੋਂ ਇਕ ਦੀ ਚੁਣੌਤੀ ਲਈ ਤਿਆਰ ਹਾਂ।
ਦੇਖੋ ਟੈਨਿਸ ਖਿਡਾਰੀ ਭੂਪਤੀ ਦੀ ਪਤਨੀ ਤੇ ਅਭਿਨੇਤਰੀ ਲਾਰਾ ਦੀਆਂ ਅਣਦੇਖੀਆਂ ਤਸਵੀਰਾਂ (ਵੀਡੀਓ)
NEXT STORY