ਮੁੰਬਈ- ਬਾਲੀਵੁੱਡ 'ਚ ਲਾਰਾ ਦੱਤਾ ਦਾ ਨਾਂ ਉਨ੍ਹਾਂ ਅਭਿਨੇਤੀਆਂ 'ਚ ਸ਼ਾਮਲ ਹੈ, ਜਿਸ ਨੇ ਆਪਣੇ ਅਭਿਨੈ ਅਤੇ ਗਲੈਮਰਸ ਅੰਦਾਜ਼ ਰਾਹੀਂ ਦਰਸ਼ਕਾਂ 'ਚ ਇਕ ਖਾਸ ਪਛਾਣ ਬਣਾਈ ਹੈ। ਲਾਰਾ ਦੱਤਾ ਅੱਜ ਯਾਨੀ ਵੀਰਵਾਰ ਨੂੰ ਆਪਣਾ 37ਵਾਂ ਜਨਮਦਿਨ ਮਨ੍ਹਾ ਰਹੀ ਹੈ। ਲਾਰਾ ਦਾ ਜਨਮ 16 ਅਪ੍ਰੈਲ 1978 ਨੂੰ ਗਾਜ਼ੀਆਬਾਦ 'ਚ ਹੋਇਆ। ਲਾਰਾ ਦੇ ਪਿਤਾ ਹਿੰਦੂ ਅਤੇ ਮਾਂ ਐਂਗਲੋ ਇੰਡੀਅਨ ਹੈ। ਸਾਲ 1981 ਨੂੰ ਲਾਰਾ ਆਪਣੇ ਪਰਿਵਾਰ ਨਾਲ ਬੈਂਗਲੂਰ ਚਲੀ ਗਈ ਸੀ। ਇਥੇ ਉਸ ਨੇ ਆਪਣੇ ਸਕੂਲ ਦੀ ਸਿੱਖਿਆ ਪੂਰੀ ਕੀਤੀ। ਇਸ ਤੋਂ ਬਾਅਦ ਉਸ ਨੇ ਮੁੰਬਈ ਆ ਕੇ ਗਰੈਜੁਏਸ਼ਨ ਪੂਰੀ ਕੀਤੀ। ਸਾਲ 2000 'ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਲਾਰਾ ਨੇ ਫਿਲਮ 'ਅੰਦਾਜ਼' ਨਾਲ ਬੀ-ਟਾਊਨ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਸ ਨਾਲ ਅਕਸ਼ੈ ਕੁਮਾਰ ਨੇ ਕੰਮ ਕੀਤਾ ਸੀ। ਆਪਣੀ ਪਹਿਲੀ ਹੀ ਫਿਲਮ ਲਈ ਲਾਰਾ ਨੇ ਬੈਸਟ ਡੈਬਿਊ ਅਭਿਨੇਤਰੀ ਦਾ ਫਿਲਮਫੇਅਰ ਐਵਾਰਡ ਆਪਣੇ ਨਾਂ ਕੀਤਾ। ਫਿਲਮ 'ਅੰਦਾਜ਼' ਤੋਂ ਬਾਅਦ ਲਾਰਾ ਦੀਆਂ ਕਈ ਫਿਲਮਾਂ ਰਿਲੀਜ਼ ਹੋਈਆਂ ਪਰ ਉਨ੍ਹਾਂ 'ਚੋਂ ਕੁਝ ਹੀ ਫਿਲਮਾਂ ਹਿੱਟ ਰਹੀਆਂ ਸਨ। ਲਾਰਾ ਦੀਆਂ ਹਿੱਟ ਫਿਲਮਾਂ 'ਚ 'ਮਸਤੀ', 'ਨੋ ਐਂਟਰੀ', 'ਪਾਰਟਨਰ', 'ਹਾਊਸਫੁੱਲ', 'ਚਲੋ ਦਿੱਲੀ' ਸਮੇਤ ਕਈ ਹੋਰ ਫਿਲਮਾਂ ਸ਼ਾਮਲ ਹਨ।
ਲਾਰਾ ਨੇ ਆਪਣੀਆਂ ਫਿਲਮਾਂ ਤੋਂ ਵੱਧ ਆਪਣੇ ਫੈਸ਼ਨ ਅਤੇ ਲੁੱਕ ਕਾਰਨ ਸੁਰਖੀਆਂ ਬਟੋਰੀਆਂ ਹਨ। ਲਾਰਾ ਦੀ ਆਖਰੀ ਰਿਲੀਜ਼ ਫਿਲਮ 'ਡੇਵਿਡ' ਹੈ ਜੋ ਸਾਲ 2013 'ਚ ਰਿਲੀਜ਼ ਹੋਈ ਸੀ। ਸਾਲ 2010 'ਚ ਲਾਰਾ ਨੇ ਟੈਨਿਸ ਖਿਡਾਰੀ ਮਹੇਸ਼ ਭੂਪਤੀ ਨਾਲ ਮੰਗਣੀ ਕਰਵਾ ਕੇ 16 ਫਰਵਰੀ ਸਾਲ 2011 ਨੂੰ ਉਸ ਨਾਲ ਵਿਆਹ ਕਰ ਲਿਆ ਸੀ। ਇਨ੍ਹਾਂ ਦੋਹਾਂ ਦੀ ਇਕ ਬੇਟੀ ਵੀ ਹੈ, ਜਿਸ ਦਾ ਨਾਂ ਸਾਇਰਾ ਹੈ।
ਇਸ ਜਿੱਤ ਨਾਲ ਆਤਮਵਿਸ਼ਵਾਸ ਵਧੇਗਾ : ਡੁਮਿਨੀ
NEXT STORY