ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੀ ਵਿਧਾਇਕ ਰਾਖੀ ਬਿੜਲਾ ਇਕ ਨਵੇਂ ਵਿਵਾਦ 'ਚ ਫੱਸ ਗਈ ਹੈ। ਦਰਅਸਲ, ਰਾਖੀ ਨੂੰ ਉਨ੍ਹਾਂ ਦੇ ਜਨਮਦਿਨ ਦੇ ਮੌਕੇ ਤੋਹਫੇ 'ਚ ਸਕਾਰਪੀਓ ਕਾਰ ਮਿਲੀ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਤੋਹਫਾ ਉਨ੍ਹਾਂ ਨੂੰ ਕਿਸ ਨੇ ਦਿੱਤਾ ਹੈ। ਦਿੱਲੀ 'ਚ 'ਆਪ' ਵਿਧਾਇਕਾਂ ਨੂੰ ਜਿਸ ਤਰ੍ਹਾਂ ਨਾਲ ਮਹਿੰਗੇ-ਮਹਿੰਗੇ ਤੋਹਫੇ ਮਿਲਣੇ ਸ਼ੁਰੂ ਹੋ ਗਏ ਹਨ। ਉਸ ਤੋਂ 'ਆਪ' ਪਾਰਟੀ ਦੀ ਮੰਸ਼ਾ 'ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ।
ਜਾਣਕਾਰੀ ਅਨੁਸਾਰ, ਰਾਖੀ ਬਿੜਲਾ ਨੇ ਆਪਣੇ ਜਨਮਦਿਨ 'ਤੇ ਇਕ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਉਨ੍ਹਾਂ ਨੂੰ ਇਕ ਪੰਡਾਲ ਸਜਾ ਕੇ ਸਕਾਰਪੀਓ ਕਾਰ ਤੋਹਫੇ 'ਚ ਸੌਂਪੀ ਗਈ। ਹਾਲਾਂਕਿ, ਇਸ ਪਾਰਟੀ 'ਚ ਜੰਮ ਕੇ ਬਵਾਲ ਵੀ ਹੋਇਆ ਅਤੇ ਗੱਲ ਪੁਲਸ ਤੱਕ ਪੁੱਜ ਗਈ। ਜ਼ਿਕਰਯੋਗ ਹੈ ਕਿ ਜਦੋਂ ਇਹ ਪਾਰਟੀ ਚੱਲ ਰਹੀ ਸੀ ਤਾਂ ਉੱਥੇ ਦਿੱਲੀ 'ਚ ਹੋਏ ਕਤਲਕਾਂਡ ਨੂੰ ਲੈ ਕੇ ਧਰਨੇ 'ਤੇ ਬੈਠੇ ਲੋਕ ਪੁੱਜ ਗਏ। ਇਨ੍ਹਾਂ ਲੋਕਾਂ ਕਾਰਨ ਪਾਰਟੀ 'ਚ ਪਏ ਖਲਲ ਤੋਂ ਨਾਰਾਜ਼ ਵਿਧਾਇਕ ਰਿਤੂਰਾਜ ਅਤੇ ਰਾਖੀ ਅਤੇ ਲੋਕਾਂ ਦਰਮਿਆਨ ਜੰਮ ਕੇ ਹੱਥੋਪਾਈ ਹੋਈ। ਇਸ ਪੂਰੇ ਮਾਮਲੇ ਦੀ ਐੱਫ. ਆਈ. ਆਰ. ਮੰਗੋਲਪੁਰੀ ਥਾਣੇ 'ਚ ਦਰਜ ਕਰ ਲਈ ਗਈ ਹੈ।
ਰੋਹਤਕ ਦੀਆਂ ਬਹਾਦਰ ਭੈਣਾਂ ਨੇ ਦਿੱਤਾ ਸਨਸਨੀਖੇਜ਼ ਬਿਆਨ (ਦੇਖੋ ਤਸਵੀਰਾਂ)
NEXT STORY