ਸੰਗਰੂਰ (ਰੂਪਕ, ਅਲਕਾ) - ਜ਼ਿਲਾ ਪੁਲਸ ਸੰਗਰੂਰ ਨੂੰ ਉਸ ਸਮੇਂ ਅਹਿਮ ਸਫਲਤਾ ਮਿਲੀ ਜਦੋਂ ਡਾਕਟਰਾਂ ਨੂੰ ਬਲੈਕਮੇਲ ਕਰਕੇ ਮੋਟੀਆਂ ਰਕਮਾਂ ਹਾਸਲ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਇਨੋਵਾ ਕਾਰ ਸਣੇ ਗ੍ਰਿਫਤਾਰ ਕਰਕੇ ਇਕ ਲੱਖ ਰੁਪਏ, ਸਟਿੰਗ ਆਪ੍ਰੇਸ਼ਨ ਦਾ ਸਾਮਾਨ, ਇਕ ਲੈਪਟਾਪ, 6 ਹਿਡਨ ਕੈਮਰੇ, ਇਕ ਡਿਜੀਟਲ ਕੈਮਰੇ, ਇਕ ਟੀ. ਵੀ. ਚੈਨਲ ਦੇ ਚਾਰ ਸ਼ਨਾਖਤੀ ਕਾਰਡ, 7 ਮੋਬਾਈਲ, 8 ਵੱਖਰੇ-ਵੱਖਰੇ ਸਿਮ ਬਰਾਮਦ ਕੀਤੇ ਗਏ।
ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਸ ਸੰਗਰੂਰ ਸਿੱਧੂ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਭਵਾਨੀਗੜ੍ਹ ਵਿਖੇ ਡਾ. ਸਾਹਿਲ ਗਰਗ ਪੁੱਤਰ ਧੰਨਵੰਤ ਰਾਏ ਵਾਸੀ ਪ੍ਰੀਤ ਨਗਰ ਭਵਾਨੀਗੜ੍ਹ ਨੇ ਦਲਜੀਤ ਸਿੰਘ ਉਰਫ ਗੋਲਡੀ ਪੁੱਤਰ ਸੁਰਿੰਦਰ ਸਿੰਘ ਵਾਸੀ ਵਿਕਾਸ ਨਗਰ ਸਿਉਣਾ ਚੌਕ ਪਟਿਆਲਾ, ਬ੍ਰਮਪ੍ਰੀਤ ਸਿੰਘ ਉਰਫ ਰੋਜਨ ਪੁੱਤਰ ਗੁਰਿੰਦਰ ਸਿੰਘ ਵਾਸੀ ਸਫਾ ਵਾਦੀ ਪਟਿਆਲਾ, ਰਣਧੀਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪ੍ਰਤਾਪ ਨਗਰ ਪਟਿਆਲਾ, ਗੁਰਦੀਪ ਕੌਰ ਵਾਸੀ ਪਟਿਆਲਾ, ਰਾਜਵਿੰਦਰ ਕੌਰ ਪੁੱਤਰੀ ਮੇਵਾ ਸਿੰਘ ਵਾਸੀ ਗੁਰਬਖਸ਼ ਕਾਲੋਨੀ ਪਟਿਆਲਾ, ਦਵਿੰਦਰ ਸਿੰਘ, ਰਵੀ ਕਾਂਤ, ਅਮਨ ਖਿਲਾਫ ਕੇਸ ਦਰਜ ਕਰਵਾਇਆ ਕਿ ਉਕਤ ਮੁਲਜ਼ਮਾਂ ਨੇ 01-04-2015 ਨੂੰ ਡਾ. ਸਾਹਿਲ ਗਰਗ ਦੇ ਹਸਪਤਾਲ ਵਿਚ ਜਾ ਕੇ ਪਰਮਜੀਤ ਕੌਰ ਦਾ ਗਰਭਪਾਤ ਕਰਾਉਣ ਸਬੰਧੀ ਗੱਲਬਾਤ ਕਰਕੇ ਬਲੈਕਮੇਲ ਕਰਨ ਦੇ ਇਰਾਦੇ ਨਾਲ ਸਟਿੰਗ ਆਪ੍ਰੇਸ਼ਨ ਕੀਤਾ ਅਤੇ 2-04-2015 ਨੂੰ ਡਾ. ਸਾਹਿਲ ਗਰਗ ਨੂੰ ਸਿਟਿੰਗ ਆਪ੍ਰੇਸ਼ਨ ਦੀ ਸੀ. ਡੀ. ਦਿਖਾ ਕੇ ਬਦਨਾਮ ਕਰਨ ਦੇ ਇਰਾਦੇ ਨਾਲ ਹਸਪਤਾਲ ਬੰਦ ਕਰਾਉਣ ਦਾ ਡਰਾਵਾ ਦੇ ਕੇ 2 ਵਾਰ 'ਚ ਕੁਲ 3,80,000 ਰੁਪਏ ਬਟੋਰ ਲਏ।
ਮੁਲਜ਼ਮਾਂ ਨੇ ਦੱਸਿਆ ਕਿ ਉਹ ਆਪਣੇ ਨਾਲ ਔਰਤਾਂ ਨੂੰ ਡਾਕਟਰਾਂ ਕੋਲ ਲਿਜਾ ਕੇ ਗਰਭਪਾਤ ਕਰਾਉਣ ਸਬੰਧੀ ਗੱਲਬਾਤ ਨੂੰ ਕੈਮਰਿਆਂ ਰਾਹੀਂ ਰਿਕਾਰਡ ਕਰ ਲੈਂਦੇ ਸਨ ਅਤੇ ਬਾਅਦ ਵਿਚ ਡਾਕਟਰ ਨੂੰ ਗਰਭਪਾਤ ਸਬੰਧੀ ਹੋਈ ਗੱਲਬਾਤ ਲੈਪਟਾਪ 'ਚ ਦਿਖਾ ਕੇ ਬਲੈਕਮੇਲ ਕਰਕੇ ਮੋਟੀ ਰਕਮ ਮੰਗਦੇ ਸਨ। ਉਨ੍ਹਾਂ ਮੰਨਿਆ ਕਿ ਉਨ੍ਹਾਂ ਪਹਿਲਾਂ ਵੀ ਅੰਬਾਲਾ, ਚੰਡੀਗੜ੍ਹ, ਕੈਥਲ, ਗੋਬਿੰਦਗੜ੍ਹ ਖੰਨਾ, ਨਾਭਾ, ਪਟਿਆਲਾ ਵਿਖੇ ਅਜਿਹੇ ਸਿਟਿੰਗ ਆਪ੍ਰੇਸ਼ਨ ਕਰਕੇ ਡਾਕਟਰਾਂ ਕੋਲੋਂ ਮੋਟੀਆਂ ਰਕਮਾਂ ਵਸੂਲੀਆਂ ਹਨ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਦਿਲ ਕੰਬਾ ਦੇਣਗੀਆਂ ਮੋਗੇ 'ਚ ਸਹੁਰੇ ਵਲੋਂ ਜਵਾਈ ਦੀ ਵੱਢ ਟੁੱਕ ਦੀਆਂ ਇਹ ਤਸਵੀਰਾਂ
NEXT STORY