ਸੀਤਾਪੁਰ- ਪੜ੍ਹਨ-ਲਿਖਣ ਦੀ ਉਮਰ 'ਚ ਉਸ 'ਤੇ ਗੁਆਂਢੀ ਦੀ ਬੁਰੀ ਨਜ਼ਰ ਪੈ ਗਈ। ਉਹ ਗਰਭਵਤੀ ਹੋ ਗਈ। ਬੇਟੀ ਨੂੰ ਜਨਮ ਦਿੱਤਾ। ਸਮਾਜ ਦੀ ਪਰਵਾਹ ਕੀਤੇ ਬਿਨਾਂ ਉਸ ਨੇ ਬੇਟੀ ਨੂੰ ਪਾਲਣ ਦੀ ਸੋਚੀ ਪਰ ਗਰੀਬੀ ਦੇ ਅੱਗੇ ਹਾਰ ਗਈ। ਸਿਰਫ 3 ਹਜ਼ਾਰ ਰੁਪਏ 'ਚ ਬੇਟੀ ਨੂੰ ਵੇਚਣ ਨੂੰ ਮਜ਼ਬੂਰ ਹੋਣਾ ਪਿਆ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇਹ ਮਾਮਲਾ ਹੈ ਸੀਤਾਪੁਰ ਦੇ ਖੈਰਾਬਾਦ ਕਸਬੇ ਦਾ। ਮਾਮਲਾ ਸਾਹਮਣੇ ਆਇਆ ਤਾਂ ਹੜਕੰਪ ਮਚ ਗਿਆ। ਤੁਰੰਤ ਪੁਲਸ ਅਤੇ ਪ੍ਰਸ਼ਾਸਨਿਕ ਅਫਸਰ ਪੁੱਜੇ। ਲੜਕੀ ਨੇ ਨੂੰ ਸ਼ਬਦ ਕਹੇ- ਕੀ ਕਰਦੀ ਕਿਵੇਂ ਪਾਲਦੇ। ਗੁਆਂਢੀ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਬਲਾਤਕਾਰ ਕੀਤਾ। ਪਿਛਲੇ ਸਾਲ 27 ਨੰਬਰ ਨੂੰ ਉਸ ਨੇ ਬੱਚੀ ਨੂੰ ਜਨਮ ਦਿੱਤਾ। ਪਰਿਵਾਰ ਵਾਲਿਆਂ ਨੇ ਨੌਜਵਾਨ 'ਤੇ ਵਿਆਹ ਲਈ ਦਬਾਅ ਬਣਾਇਆ ਪਰ ਉਹ ਨਹੀਂ ਮੰਨਿਆ।
ਖੈਰਾਬਾਦ ਪੁਲਸ ਨੇ ਪਿਛਲੇ 18 ਦਸੰਬਰ ਨੂੰ ਦੋਸ਼ੀ ਸਾਬਿਤ ਦੇ ਖਿਲਾਫ ਕੇਸ ਦਰਜ ਕੀਤਾ ਅਤੇ ਉਸ ਨੂੰ 10 ਜਨਵਰੀ ਨੂੰ ਜੇਲ ਭੇਜ ਦਿੱਤਾ ਗਿਆ। ਕਈ ਜਿੱਲਤਾਂ ਦੇ ਬਾਵਜੂਦ ਉਹ ਆਪਣੀ ਮਾਸੂਮ ਬੇਟੀ ਨੂੰ ਗਲੇ ਨਾਲ ਲਗਾਏ ਰੱਖੀ। ਲੜਕੀ ਅਤੇ ਉਸ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ ਬੇਹੱਦ ਗਰੀਬ ਹੈ। ਘਰ ਦਾ ਖਰਚ ਚੱਲਣਾ ਮੁਸ਼ਕਲ ਹੁੰਦਾ ਹੈ। ਕਾਫੀ ਕਰਜ਼ ਹੈ, ਜਿਸ ਕਾਰਨ ਬੱਚੀ ਨੂੰ ਵੇਚ ਦਿੱਤਾ। ਜਦੋਂ ਮਾਮਲਾ ਸਾਹਮਣੇ ਆਇਆ ਤਾਂ ਪੁਲਸ ਨੇ ਪਰਿਵਾਰ 'ਤੇ ਦਬਾਅ ਬਣਾਇਆ ਕਿ ਉਹ ਵੇਚਣ ਦੀ ਗੱਲ ਤੋਂ ਮੁਕਰ ਜਾਣ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਸ ਨੇ ਇਸ ਲਈ ਉਸ ਪਰਿਵਾਰ ਨੂੰ ਜੇਲ ਭੇਜਣ ਦੀ ਧਮਕੀ ਵੀ ਦਿੱਤੀ। ਸਦਰ ਦੀ ਐੱਸ. ਡੀ. ਐੱਮ. ਅਰਚਨਾ ਦਿਵੇਦੀ ਨੇ ਦੱਸਿਆ ਕਿ ਪੀੜਤਾ ਨੇ 3 ਹਜ਼ਾਰ ਰੁਪਏ 'ਚ ਬੱਚੀ ਨੂੰ ਵੇਚਣ ਦੀ ਗੱਲ ਕਹੀ ਹੈ। ਉਸ ਨਾਲ ਪਹਿਲਾਂ ਕੀ ਹੋਇਾ, ਇਹ ਮੇਰਾ ਵਿਸ਼ਾ ਨਹੀਂ ਹੈ ਪਰ ਅਸਲ 'ਚ ਲੜਕੀ ਗਰੀਬ ਹੈ। ਉਸ ਕੋਲ ਘਰ ਦੇ ਨਾਂ 'ਤੇ ਸਿਰਫ ਝੌਂਪੜੀ ਹੈ। ਉਸ ਨੂੰ ਰਾਸ਼ਨ ਦਿਵਾ ਦਿੱਤਾ ਗਿਆ ਹੈ। ਬੀ. ਪੀ. ਐੱਲ. ਕਾਰਡ, ਸਰਕਾਰੀ ਘਰ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਸਮਾਜਵਾਦੀ ਪੈਨਸ਼ਨ ਯੋਜਨਾ ਦਾ ਵੀ ਲਾਭ ਦਿਵਾਇਆ ਜਾਵੇਗਾ।
ਇਨ੍ਹਾਂ ਅਜੀਬੋ-ਗਰੀਬ ਚਿਹਰਿਆਂ ਨੂੰ ਵਾਰ-ਵਾਰ ਦੇਖਣਾ ਚਾਹੋਗੇ ਤੁਸੀਂ (ਦੇਖੋ ਤਸਵੀਰਾਂ)
NEXT STORY