ਮੁੰਬਈ- ਸਾਲ 1995 ਨੂੰ ਰਿਲੀਜ਼ ਹੋਈ ਫਿਲਮ 'ਡੀਡੀਐੱਲਜੇ' ਨੇ ਜਿੱਥੇ ਸ਼ਾਹਰੁਖ ਖਾਨ ਅਤੇ ਕਾਜੋਲ ਨੂੰ ਬਤੌਰ ਸਟਾਰਸ ਵਜੋਂ ਬਾਲੀਵੁੱਡ 'ਚ ਸਥਾਪਤ ਕੀਤਾ ਸੀ ਉਥੇ ਹੀ ਡਾਇਰੈਕਟਰ ਆਦਿਤਿਆ ਚੋਪੜਾ ਦੀ ਵੀ ਇਹ ਡੈਬਿਊ ਫਿਲਮ ਸੀ। ਇਸ ਫਿਲਮ ਨੇ ਜਿੱਥੇ ਲੋਕਾਂ ਦੇ ਕੈਰੀਅਰ ਨੂੰ ਬਣਾਇਆ ਅਤੇ ਅੱਗੇ ਦਾ ਰਸਤਾ ਖੋਲ੍ਹਿਆ ਉਥੇ ਹੀ ਕੁਝ ਅਜਿਹੇ ਸਿਤਾਰੇ ਵੀ ਰਹੇ, ਜਿਨ੍ਹਾਂ ਨੂੰ ਇਸ ਫਿਲਮ ਦੀ ਰਿਕਾਰਡ ਤੋੜ ਸਿਫਲਤਾ ਦਾ ਕੋਈ ਫਾਇਦਾ ਨਹੀਂ ਮਿਲਿਆ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸਿਤਾਰਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ ਜਿਹੜੇ ਕਿ ਇਸ ਸਫਲ ਫਿਲਮ 'ਚ ਕੰਮ ਕਰਨ ਦੇ ਬਾਵਜੂਦ ਵੀ ਫਲਾਪ ਰਹੇ ਹਨ।
ਮੰਦਿਰਾ ਬੇਦੀ- ਟੀਵੀ ਸ਼ੋਅ 'ਸ਼ਾਂਤੀ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਮੰਦਿਰਾ ਬੇਦੀ ਦੀ ਇਹ ਡੈਬਿਊ ਫਿਲਮ ਸੀ ਪਰ ਫਿਲਮ ਦੀ ਸ਼ਾਨਦਾਰ ਸਫਲਤਾ ਦੇ ਬਾਵਜੂਦ ਵੀ ਮੰਦਿਰਾ ਨੂੰ ਕੋਈ ਫਾਇਦਾ ਨਾ ਹੋ ਸਕਿਆ। ਹਾਲਾਂਕਿ ਇਹ ਅਭਿਨੇਤਰੀ ਟੀਵੀ ਸ਼ੋਅ ਅਤੇ ਹੋਸਟ ਕਰਨ 'ਚ ਕਾਫੀ ਐਕਟਿਵ ਰਹਿੰਦੀ ਹੀ ਪਰ ਐਕਟਿੰਗ ਦੇ ਖੇਤਰ 'ਚ ਉਸ ਦਾ ਕੈਰੀਅਰ ਫਲਾਪ ਰਿਹਾ।
ਪੂਜਾ ਰੂਪੇਰਲ— ਇਸ ਫਿਲਮ 'ਚ ਪੂਜਾ ਨੇ ਕਾਜੋਲ ਦੀ ਛੋਟੀ ਭੈਣ ਛੁੱਟਕੀ ਦਾ ਕਿਰਦਾਰ ਅਦਾ ਕੀਤਾ ਸੀ। ਇਸ ਕਿਰਦਾਰ ਨੇ ਕਾਫੀ ਲੋਕਪ੍ਰਿਯਤਾ ਹਾਸਲ ਕੀਤੀ ਫਿਰ ਵੀ ਪੂਜਾ ਬਤੌਰ ਅਭਿਨੇਤਰੀ ਵਜੋਂ ਕਿਸੇ ਵੀ ਫਿਲਮ 'ਚ ਨਜ਼ਰ ਨਾ ਆ ਸਕੀ। ਪੂਜਾ ਨੇ ਸ਼ਾਹਰੁਖ ਖਾਨ ਨਾਲ ਸਾਲ 1993 ਚ ਰਿਲੀਜ਼ ਫਿਲਮ 'ਕਿੰਗ ਅੰਕਲ' 'ਚ ਵੀ ਕੰਮ ਕੀਤਾ ਸੀ। ਉਹ ਅਨਿਲ ਕਪੂਰ ਦੇ ਟੀਵੀ. ਸ਼ੋਅ '24' 'ਚ ਵੀ ਨਜ਼ਰ ਆਈ ਸੀ।
ਅਨੀਤਾ ਅਦਜਾਨੀਆ ਸ਼ਰਾਫ- ਇਹ ਅਭਿਨੇਤਰੀ ਇਸ ਫਿਲਮ 'ਚ ਕਾਜੋਲ ਦੀ ਸਹੇਲੀ ਬਣੀ ਸੀ, ਜਿਸ ਨਾਲ ਸ਼ਾਹਰੁਖ ਖਾਨ ਫਲਰਟ ਕਰਦੇ ਹਨ। ਅਨੀਤਾ ਇਸ ਫਿਲਮ 'ਚ ਛੋਟੇ ਪਰ ਗਲੈਮਰਸ ਕਿਰਦਾਰ 'ਚ ਨਜ਼ਰ ਆਈ ਸੀ। ਇਸ ਤੋਂ ਇਹ ਫਿਲਮ 'ਕਲ ਹੋ ਨਾ ਹੋ' 'ਚ ਸੈਫ ਅਲੀ ਖਾਨ ਦੀ ਦੋਸਤ ਬਣੀ। ਅਨੀਤਾ ਵੋਗ ਇੰਡੀਆ ਮੈਗਜ਼ੀਨ ਦੀ ਫੈਸ਼ਨ ਡਾਇਰੈਕਟਰ ਵੀ ਹੈ ਅਤੇ 'ਧੂਮ 2', 'ਬੀਇੰਗ ਸਾਇਰਸ', 'ਲਵ ਆਜ ਕਲ', 'ਕੌਕਟੇਲ' ਸਮੇਤ ਕਈ ਬਾਲੀਵੁੱਡ ਫਿਲਮਾਂ ਲਈ ਕੱਪੜੇ ਡਿਜ਼ਾਈਨ ਕਰ ਚੁੱਕੀ ਹੈ।
ਪਰਮੀਤ ਸੇਠੀ- ਟੀਵੀ ਦੇ ਮਸ਼ਹੂਰ ਅਭਿਨੇਤਾ ਪਰਮੀਤ ਸੇਠੀ ਨੂੰ ਇਸ ਫਿਲਮ ਨਾਲ ਕਾਫੀ ਲੋਕਪ੍ਰਸਿੱਧੀ ਮਿਲੀ ਸੀ। ਫਿਲਮ 'ਚ ਉਹ ਕਾਜੋਲ ਦੇ ਮੰਗੇਤਰ ਬਣੇ ਸਨ ਅਤੇ ਸ਼ਾਹਰੁਖ ਨਾਲ ਉਸ ਦੇ ਫਾਈਟ ਸੀਨਜ਼ ਵੀ ਸਨ। ਪਰਮੀਤ ਕਈ ਛੋਟੀਆਂ-ਛੋਟੀਆਂ ਫਿਲਮਾਂ 'ਚ ਨਜ਼ਰ ਆਉਂਦੇ ਰਹਿੰਦੇ ਹਨ। ਵਧੀਆ ਫਿਜ਼ਿਕ ਦੇ ਬਾਵਜੂਦ ਵੀ ਪਰਮੀਤ ਫਿਲਮਾਂ 'ਚ ਕੋਈ ਖਾਸ ਕਮਾਲ ਨਾ ਦਿਖਾ ਸਕੇ।
ਅਰਜੁਨ ਸਬਲੋਕ- ਇਸ ਫਿਲਮ 'ਚ ਇਹ ਸ਼ਾਹਰੁਖ ਖਾਨ ਦੇ ਦੋਸਤ ਬਣੇ ਸਨ। ਇਸ ਤੋਂ ਪਹਿਲਾਂ ਇਹ ਸਾਲ 1988 'ਚ ਆਈ ਫਿਲਮ 'ਵਿਜੇ' 'ਚ ਦਿਖੇ ਸਨ। ਪਿਛਲੇ ਕਈ ਸਾਲਾਂ ਤੋਂ ਫਿਲਮਾਂ 'ਚ ਕੰਮ ਕਰਨ ਦੇ ਨਾਲ-ਨਾਲ ਡਾਇਰੈਕਸ਼ਨ 'ਚ ਵੀ ਕਿਸਮਤ ਆਜ਼ਮਾ ਰਹੇ ਹਨ। ਅਰਜੁਨ ਤੋਂ ਇਲਾਵਾ ਕਰਨ ਜੌਹਰ ਵੀ ਫਿਲਮ 'ਡੀਡੀਐੱਲਜੇ' 'ਚ ਸ਼ਾਹਰੁਖ ਦੇ ਦੋਸਤ ਬਣੇ ਸਨ ਪਰ ਐਕਟਿੰਗ ਛੱਡ ਹੁਣ ਕਰਨ ਮਸ਼ਹੂਰ ਫਿਲਮ ਪ੍ਰੋਡਿਊਸਰ ਅਤੇ ਡਾਇਰੈਕਟਰ ਬਣ ਚੁੱਕੇ ਹਨ।
ਪਾਣੀ ਦੇ ਅੰਦਰ ਇਸ ਅਦਾਕਾਰਾ ਜਲਵੇ ਦੇਖ ਹੋ ਜਾਓਗੇ ਹੈਰਾਨ (ਦੇਖੋ ਤਸਵੀਰਾਂ)
NEXT STORY