ਸ਼ਿਮਲਾ (ਯਾਦਵੇਂਦਰ) — ਅੱਜ ਦੇ ਯੁਗ 'ਚ ਮੋਬਾਈਲ ਹਰ ਇਕ ਵਿਆਕਤੀ ਦੀ ਜ਼ਰਰੂਤ ਬਣ ਗਿਆ ਹੈ। ਜੋ ਸਾਨੂੰ ਬਹੁਤ ਸਾਰੇ ਫਾਇਦੇ ਵੀ ਦੇ ਰਿਹਾ ਹੈ ਅਤੇ ਸਾਡੇ ਸਰੀਰ ਦੇ ਲਈ ਬਹੁਤ ਨੁਕਸਾਨ ਦੇਣ ਵਾਲਾ ਯੰਤਰ ਵੀ ਹੈ।
ਜਿਵੇਂ ਕਿ ਤੇਜ਼ੀ ਨਾਲ ਵੱਧ ਰਹੇ ਹਾਰਟ ਅਟੈਕ ਦੇ ਮਾਮਲਿਆਂ ਵਿਚ ਮੋਬਾਈਲ ਫੋਨ ਸਭ ਤੋਂ ਵੱਡਾ ਕਾਰਨ ਬਣ ਕੇ ਸਾਹਮਣੇ ਆਇਆ ਹੈ। ਮੋਬਾਈਲ ਵਿਚੋਂ ਨਿਕਲਣ ਵਾਲੀ ਰੇਡੀਏਸ਼ਨ ਲੋਕਾਂ ਨੂੰ ਕਈ ਬੀਮਾਰੀਆਂ ਦਾ ਸ਼ਿਕਾਰ ਬਣਾ ਰਹੀਆਂ ਹਨ। ਇੰਦਰਾ ਗਾਂਧੀ ਮੈਡੀਕਲ ਕਾਲਜ (ਆਈ. ਜੀ. ਐੱਮ.ਸੀ.) 'ਚ ਹੋਈ ਖੋਜ ਵਿਚ ਇਹ ਖੁਲਾਸਾ ਹੋਇਆ ਹੈ। ਈ. ਐੱਨ. ਟੀ. ਵਿਭਾਗ ਵਲੋਂ ਕੀਤੀ ਗਈ ਇਸ ਖੋਜ ਵਿਚ ਪਾਇਆ ਗਿਆ ਕਿ ਮੋਬਾਈਲ ਦੀਆਂ 'ਲੋਅ' ਬੈਟਰੀਆਂ ਪੂਰੀ ਤਰ੍ਹਾਂ ਚਾਰਜ ਮੋਬਾਈਲ ਦੇ ਉਲਟ ਜ਼ਿਆਦਾ ਰੇਡੀਏਸ਼ਨ ਛੱਡ ਰਹੀਆਂ ਹਨ, ਜਿਸ ਦਾ ਮਨੁੱਖ ਦੇ ਸਰੀਰ ਅਤੇ ਦਿਲ 'ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ।
ਸਰਵੇ ਇਹ ਪਾਇਆ ਗਿਆ ਕਿ ਮੋਬਾਈਲ ਫੋਨ ਜਿੰਨਾ ਸਰੀਰ ਦੇ ਸੰਪਰਕ ਵਿਚ ਹੋਵੇਗਾ, ਉਸਦਾ ਸਰੀਰ 'ਤੇ ਓਨਾ ਹੀ ਉਲਟ ਅਸਰ ਪਵੇਗਾ।
ਮੋਬਾਈਲ ਫੋਨ ਦੇ ਸਾਰੀ ਰਾਤ ਬਿਸਤਰੇ ਵਿਚ ਪਏ ਰਹਿਣ ਨਾਲ ਸੁੱਤੇ ਹੋਏ ਵਿਅਕਤੀ ਦੇ ਸਿਹਤ 'ਤੇ ਇਸਦਾ ਤੇਜ਼ੀ ਨਾਲ ਅਸਰ ਹੁੰਦਾ ਹੈ। ਅਸੀਂ ਮੋਬਾਈਲ ਦਾ ਜਿਨ੍ਹਾਂ ਘੱਟ ਇਸਤਮਾਲ ਕਰਾਂਗੇ ਉਨ੍ਹਾਂ ਹੀ ਸਾਡੇ ਲਈ ਲਾਭ ਸਾਬਿਤ ਹੋਵੇਗਾ।
ਈ. ਐੱਨ. ਟੀ. ਵਿਭਾਗ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਮੋਬਾਈਲ ਫੋਨ ਸੁਣਨ ਲਈ ਬਲੂ ਟੁੱਥ ਡਿਵਾਈਸ ਅਤੇ ਈਅਰ ਫੋਨ ਦਾ ਇਸਤੇਮਾਲ ਕਰਨ ਨਾਲ ਸੁਣਨ ਦੀ ਸ਼ਕਤੀ ਪ੍ਰਭਾਵਿਤ ਹੁੰਦੀ ਹੈ।
ਤੇਜ਼ਾਬ ਪੀੜਤਾ ਦੀ ਜ਼ਿੰਦਗੀ 'ਚ ਭਗਵਾਨ ਬਣ ਕੇ ਆਇਆ ਇਹ ਨੌਜਵਾਨ (ਦੇਖੋ ਤਸਵੀਰਾਂ)
NEXT STORY