ਕਪੂਰਥਲਾ : ਕਪੂਰਥਲਾ ਦੇ ਸੈਨਿਕ ਸਕੂਲ ਵਿਚ ਸ਼ੱਕੀ ਹਾਲਾਤਾਂ 'ਚ ਇਕ 7ਵੀਂ ਜਮਾਤ ਦੇ ਯੁਵਰਾਜ ਨਾਮਕ ਵਿਦਿਆਰਥੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਫੁੱਟਬਾਲ ਦੇ ਮੈਚ ਦੌਰਾਨ ਯੁਵਰਾਜ ਨੂੰ ਪੱਟ 'ਤੇ ਸੱਟ ਲੱਗੀ ਸੀ, ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਯੁਵਰਾਜ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਸੈਨਿਕ ਸਕੂਲ ਵਿਚ ਆਪਣੀ ਪੜ੍ਹਾਈ ਪੂਰੀ ਕਰ ਰਿਹਾ ਸੀ, ਇਸ ਦੇ ਨਾਲ-ਨਾਲ ਯੁਵਰਾਜ ਫੁੱਟਬਾਲ ਦਾ ਇਕ ਚੰਗਾ ਖਿਡਾਰੀ ਸੀ।
ਦੇਸ਼ ਦੇ ਇਕ ਨਾਮੀ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀ ਯੁਵਰਾਜ ਦੀ ਇਸ ਤਰ੍ਹਾਂ ਅਚਾਨਕ ਹੋਈ ਮੌਤ ਇਕ ਰਹੱਸ ਬਣੀ ਹੋਈ ਹੈ ਜਿਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਸ ਮਾਮਲੇ ਦਾ ਸੱਚ ਸਾਹਮਣੇ ਆ ਸਕੇ।
ਜੂਨ 'ਚ ਲਾਂਚ ਹੋ ਸਕਦੀ ਹੈ 10 ਲੱਖ ਰੁਪਏ ਦੇ ਫਲੈਟ ਦੀ ਸਕੀਮ
NEXT STORY