ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੜ ਸੱਤਾ ਤਾਂ ਹਾਸਲ ਕਰ ਲਈ ਪਰ ਚੋਣਾਂ ਦੌਰਾਨ ਕੀਤੇ ਗਏ ਕਈ ਵਾਅਦਿਆਂ ਨੂੰ ਅਜੇ ਪੂਰਾ ਕੀਤਾ ਜਾਣਾ ਬਾਕੀ ਹੈ। ਦਿੱਲੀ ਤੋਂ ਸਿਰਫ 8 ਕਿਲੋਮੀਟਰ ਦੂਰ ਗਾਜ਼ੀਆਬਾਦ ਦਾ ਪਿੰਡ ਇਕ ਅਜਿਹੀ ਚੀਜ਼ ਨਾਲ ਸੰਪੰਨ ਹੈ, ਜਿਸ ਦਾ ਵਾਅਦਾ ਕੇਜਰੀਵਾਲ ਨੇ ਚੋਣਾਂ ਦੌਰਾਨ ਜਨਤਾ ਨਾਲ ਕੀਤਾ ਸੀ ਪਰ ਉਸ ਵਾਅਦੇ ਨੂੰ ਉਹ ਅਗਲੇ ਸਾਲ ਤਕ ਪੂਰਾ ਹੋਣ ਦਾ ਦਾਅਵਾ ਕਰਦੇ ਹਨ। ਉਹ ਹੈ ਇਸ ਪਿੰਡ ਦਾ ਵਾਈ-ਫਾਈ ਜ਼ੋਨ 'ਚ ਤਬਦੀਲ ਹੋਣਾ।
ਗਾਜ਼ੀਆਬਾਦ ਦੇ ਲੋਨੀ ਵਿਚ ਪਿੰਡ ਟਿੱਲਾ ਸ਼ਾਹਬਾਜਪੁਰ ਬਿਲਕੁੱਲ ਆਮ ਪਿੰਡਾਂ ਵਰਗਾ ਹੈ। ਖੇਤੀਬਾੜੀ, ਟਰੈਕਟਰ ਅਤੇ ਹੁੱਕਾ ਪੀਂਦੇ ਪਿੰਡ ਦੇ ਬਜ਼ੁਰਗ। ਇਸ ਪਿੰਡ ਵਿਚ ਪਿੰਡ ਵਾਲਿਆਂ ਨੇ ਆਪਣੇ ਦਮ 'ਤੇ ਹੀ ਇਕ ਮਹੀਨੇ ਦੇ ਅੰਦਰ ਪਿੰਡ ਨੂੰ ਵਾਈ-ਫਾਈ 'ਚ ਤਬਦੀਲ ਕਰ ਦਿੱਤਾ। ਇੱਥੇ ਕੇਜਰੀਵਾਲ ਦੇ ਮੰਤਰੀ ਹੁਣ ਵੀ ਇਸ ਹੀ ਸੋਚ ਵਿਚ ਹਨ ਕਿ ਦਿੱਲੀ ਵਿਚ ਫਰੀ ਵਾਈ-ਫਾਈ ਸਹੂਲਤ ਕਿਵੇਂ ਲਾਗੂ ਕੀਤੀ ਜਾਵੇ। ਪਿੰਡ ਦੇ ਲੋਕਾਂ ਨੇ ਇਕ-ਦੂਜੇ ਦੀ ਮਦਦ ਨਾਲ ਪਿੰਡ ਵਿਚ ਵਾਈ-ਫਾਈ ਲਗਵਾ ਵੀ ਲਿਆ ਹੈ।
ਤਕਰੀਬਨ ਇਕ ਮਹੀਨੇ ਪਹਿਲਾਂ ਇੱਥੇ ਲੋਕਾਂ ਨੇ 18 ਲੱਖ ਰੁਪਏ ਖਰਚ ਕਰ ਕੇ ਪਿੰਡ ਨੂੰ ਵਾਈ-ਫਾਈ ਨਾਲ ਲੈਸ ਕਰ ਦਿੱਤਾ। ਪਿੰਡ ਦੇ ਪ੍ਰਧਾਨ ਈਸ਼ਵਰ ਮਾਵੀ ਦੱਸਦੇ ਹਨ ਕਿ ਦਿੱਲੀ ਚੋਣਾਂ ਦੌਰਾਨ ਉਨ੍ਹਾਂ ਨੇ ਕੇਜਰੀਵਾਲ ਨੂੰ ਵਾਅਦਾ ਕਰਦੇ ਸੁਣਿਆ ਸੀ ਕਿ ਦਿੱਲੀ ਨੂੰ ਫਰੀ ਵਾਈ-ਫਾਈ ਉਪਲੱਬਧ ਕਰਾਇਆ ਜਾਵੇਗਾ। ਈਸ਼ਵਰ ਮਾਵੀ ਦਾ ਕਹਿਣਾ ਹੈ ਕਿ ਪਿੰਡ ਦੇ ਨੌਜਵਾਨਾਂ ਨਾਲ ਗੱਲ ਕੀਤੀ ਗਈ, ਜਿਨਾਂ ਨੇ ਵਾਈ-ਫਾਈ ਲਗਵਾਉਣ 'ਤੇ ਜ਼ੋਰ ਦਿੱਤਾ। ਜਲਦੀ ਹੀ ਉਨ੍ਹਾਂ ਦੇ ਘਰ ਦੇ ਪਿੱਛੇ ਇਕ ਟਾਵਰ ਲੱਗ ਗਿਆ ਅਤੇ ਹੁਣ ਪਿੰਡ ਦੇ ਸਾਰੇ ਲੋਕ ਮੋਬਾਈਲ 'ਤੇ ਇਸ ਸਹੂਲਤ ਦਾ ਲਾਭ ਉਠਾ ਰਹੇ ਹਨ।
ਆਪਣੇ ਦੋਸਤਾਂ ਨਾਲ ਮਿਲ ਕੀਤੀ ਆਪਣੇ ਪਤੀ ਦੀ ਹੱਤਿਆ
NEXT STORY