ਠਾਣੇ- ਮੁੰਬਈ ਨਾਲ ਲੱਗਦੇ ਠਾਣੇ ਜ਼ਿਲਾ ਦੇ ਉਲਹਾਸਨਗਰ 'ਚ ਪਤੀ ਦੀ ਹੱਤਿਆ ਦੇ ਮਾਮਲੇ 'ਚ ਪੁਲਸ ਨੇ ਪਤਨੀ ਸਮੇਤ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਸੂਤਰਾਂ ਅਨੁਸਾਰ 24 ਸਾਲਾ ਜਗਦੀਸ਼ ਥਡਾਨੀ ਆਪਣੀ ਪਤਨੀ ਕਸ਼ੀਸ਼ਾ ਉਰਫ ਟਿੰਕਲੀ ਨਾਲ ਉਲਹਾਸ ਨਗਰ ਦੇ ਕੈਂਪ ਨੰਬਰ 4 'ਚ ਰਹਿੰਦਾ ਸੀ। ਵਿਆਹ ਤੋਂ ਪਹਿਲਾਂ ਟਿੰਕਲੀ ਦਾ 2 ਦੋਸਤਾਂ ਨਾਲ ਗਲਤ ਸੰਬੰਧ ਸੀ ਜੋ ਬਾਅਦ 'ਚ ਕਾਇਮ ਰਿਹਾ। ਜਗਦੀਸ਼ ਪਤਨੀ ਦੇ ਗਲਤ ਚਰਿਤਰ ਕਾਰਨ ਪਰੇਸ਼ਾਨ ਰਹਿੰਦਾ ਸੀ ਅਤੇ 7 ਅਪ੍ਰੈਲ ਨੂੰ ਟਿੰਕਲੀ ਦੇ ਦੋਸਤ ਦਾ ਫੋਨ ਆਉਣ 'ਤੇ ਉਨ੍ਹਾਂ ਦੇ ਵਿਚ ਲੜਾਈ ਹੋਈ ਅਤੇ ਉਸ ਨੇ ਫੋਨ ਕਰਨ ਵਾਲੇ ਨੂੰ ਗਾਲ ਕੱਢੀ। ਫੋਨ ਕਰਨ ਵਾਲਾ ਇਹ ਵਿਅਕਤੀ ਆਪਣੇ ਕੁਝ ਦੋਸਤਾਂ ਨਾਲ ਆਇਆ ਅਤੇ ਲੋਹੇ ਦੀ ਰਾਡ ਅਤੇ ਹਾਕੀ ਨਾਲ ਜਗਦੀਸ਼ ਦੀ ਬਹੁਤ ਕੁੱਟਮਾਰ ਕੀਤੀ।
ਇਸ ਤੋਂ ਬਾਅਦ ਟਿੰਕਲੀ ਨੇ ਸਾਰਿਆਂ ਨੂੰ ਦੱਸਿਆ ਕਿ ਉਸ ਦਾ ਪਤੀ ਹਾਦਸੇ 'ਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਪੁਲਸ ਨੇ ਜਗਦੀਸ਼ ਦੀ ਮੌਤ ਦਾ ਕਾਰਨ ਹਾਦਸਾ ਹੋਣਾ ਦਰਜ ਕੀਤਾ ਪਰ ਪੋਸਟਮਾਰਟਮ ਰਿਪੋਰਟ ਮਿਲਣ ਨਾਲ ਪੁਲਸ ਨੂੰ ਪਤਾ ਲੱਗਾ ਕਿ ਜਗਦੀਸ਼ ਦੀ ਮੌਤ ਉਸ ਨੂੰ ਕੁੱਟਣ ਨਾਲ ਹੋਈ ਸੀ। ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕੀਤੀ ਅਤੇ ਅਪਰਾਧੀਆਂ ਖਿਲਾਫ ਮਾਮਲਾ ਦਰਜ ਕੀਤਾ। ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।
ਬਦਮਾਸ਼ਾਂ ਦੇ ਬਲੁੰਦ ਹੌਸਲੇ, ਚਿੱਟੇ ਦਿਨ ਜਾਨ ਦਾ ਖੌਫ ਦੇ ਕੇ ਕਰ ਗਏ ਕਾਰਾ
NEXT STORY