ਗੁੜਗਾਓਂ- ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਸੂਰਯਾ ਬਹਾਦਰ ਥਾਪਾ ਦਾ ਇਥੇ ਮੇਦਾਂਤਾ ਮੈਡਸਿਟੀ ਵਿਚ ਬੁੱਧਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਹ 87 ਸਾਲ ਦੇ ਸਨ। ਉਹ 5 ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਸਨ। ਡਾਕਟਰਾਂ ਨੇ ਦੱਸਿਆ ਕਿ ਥਾਪਾ ਕੈਂਸਰ ਤੋਂ ਪੀੜਤ ਸਨ ਅਤੇ ਉਨ੍ਹਾਂ ਨੂੰ 29 ਮਾਰਚ ਨੂੰ ਗੁੜਗਾਓਂ ਦੇ ਸੈਕਟਰ 38 ਸਥਿਤ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਥਾਪਾ ਆਈ. ਸੀ. ਯੂ. ਵਿਚ ਦਾਖਲ ਸਨ। ਉਨ੍ਹਾਂ ਨੇ ਬੁੱਧਵਾਰ ਰਾਤ 11 ਵਜੇ ਆਖਰੀ ਸਾਹ ਲਿਆ।
ਮਿਥੁਨ ਦੇ ਵਕੀਲ ਈ. ਡੀ. ਦੇ ਸਾਹਮਣੇ ਪੇਸ਼ ਹੋਏ
NEXT STORY