ਹੋਣ ਵਾਲੇ ਬੱਚੇ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ ਕਿ ਗਰਭ ਅਵਸਥਾ ਦੌਰਾਨ ਕੁਝ ਜ਼ਰੂਰੀ ਗੱਲਾਂ ਦਾ ਖਿਆਲ ਰੱਖਿਆ ਜਾਵੇ, ਇਸ ਨਾਲ ਮਾਂ ਅਤੇ ਬੱਚੇ ਦੋਹਾਂ ਨੂੰ ਫਾਇਦਾ ਹੁੰਦਾ ਹੈ।
* ਗਰਭ ਅਵਸਥਾ ਦੌਰਾਨ ਮਾਂ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਹੈ, ਇਹ ਬਹੁਤ ਜ਼ਰੂਰੀ ਹੈ। ਇਸ ਨਾਲ ਹੋਣ ਵਾਲੇ ਬੱਚੇ ਦੀ ਸਿਹਤ 'ਤੇ ਵੀ ਅਸਰ ਪੈਂਦਾ ਹੈ। ਮਾਂ ਲਈ ਉਸ ਦਾ ਬੱਚਾ ਦੁਨੀਆ ਦੀਆਂ ਸਭ ਤੋਂ ਵੱਡੀਆਂ ਖੁਸ਼ੀਆਂ 'ਚੋਂ ਇਕ ਹੁੰਦਾ ਹੈ। ਜ਼ਰੂਰੀ ਹੈ ਕਿ ਉਹ ਇਸ ਅਹਿਸਾਸ ਨੂੰ ਮਰਨ ਨਾ ਦੇਵੇ।
* ਮਾਂ ਅਤੇ ਬੱਚੇ ਦੀ ਸਿਹਤ ਦੀ ਜ਼ਿੰਮੇਵਾਰੀ ਘਰ ਦੇ ਦੂਜੇ ਮੈਂਬਰਾਂ 'ਤੇ ਵੀ ਹੁੰਦੀ ਹੈ। ਸਰੀਰ ਵਿਚ ਹਾਰਮੋਨ ਬਦਲਾਅ ਕਾਰਨ ਮਾਂ ਦਾ ਮੂਡ ਪਲ ਭਰ ਵਿਚ ਬਦਲ ਸਕਦਾ ਹੈ। ਅਜਿਹੇ 'ਚ ਬਾਕੀਆਂ ਦਾ ਸਹਿਯੋਗ ਜ਼ਰੂਰੀ ਹੈ, ਖਾਸ ਕਰਕੇ ਪਤੀ ਦਾ।
* ਮਾਂ ਦੇ ਸਰੀਰ ਵਿਚ ਹੋ ਰਹੇ ਹਾਰਮੋਨ ਬਦਲਾਅ ਕਾਰਨ ਚਮੜੀ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਹਫਤੇ ਵਿਚ ਇਕ ਦਿਨ ਚਿਹਰੇ 'ਤੇ ਮਾਸਕ ਦਾ ਇਸਤੇਮਾਲ ਚੰਗਾ ਹੈ। ਇਕ ਚਮਚ ਦਹੀਂ ਵਿਚ ਕੱਚਾ ਅਵੋਕਾਡੋ ਮਿਲਾ ਕੇ ਲਗਾਓ ਅਤੇ 10 ਮਿੰਟ ਬਾਅਦ ਧੋ ਲਓ।
* ਗਰਭ ਅਵਸਥਾ ਦੌਰਾਨ ਕਸਰਤ ਜ਼ਰੂਰੀ ਹੈ। ਆਸਣ ਲਗਾ ਕੇ ਪੇਟ ਦੇ ਹੇਠਲੇ ਹਿੱਸੇ 'ਚ ਸਾਹ ਖਿੱਚ ਕੇ ਛੱਡਣਾ ਤਣਾਅ ਦੂਰ ਕਰਦਾ ਹੈ। ਇਸ ਦੌਰਾਨ ਦਿਮਾਗ ਵਿਚ ਇਕ ਹੀ ਖਿਆਲ ਹੋਵੇ ਕਿ ਇਹ ਸਾਹ ਮੇਰੇ ਬੱਚੇ ਨੂੰ ਛੂਹ ਕੇ ਲੰਘ ਰਿਹਾ ਹੈ।
* ਸਵੇਰੇ ਬਹੁਤਾ ਖਾ ਸਕਣਾ ਆਸਾਨ ਨਹੀਂ, ਅਕਸਰ ਸਵੇਰ ਦੇ ਸਮੇਂ ਮਾਂ ਨੂੰ ਉਲਟੀ ਦੀ ਸ਼ਿਕਾਇਤ ਰਹਿੰਦੀ ਹੈ। ਹਰਬਲ ਚਾਹ ਜਾਂ ਫਿਰ ਹਲਕੇ-ਫੁਲਕੇ ਬਿਸਕੁਟ ਜਾਂ ਟੋਸਟ ਖਾਣਾ ਵਧੀਆ ਹੈ। ਨਾਸ਼ਤੇ ਵਿਚ ਇਸ ਗੱਲ 'ਤੇ ਧਿਆਨ ਦਿਓ ਕਿ ਉਹ ਫਾਈਵਰ ਵਾਲਾ ਖਾਣਾ ਹੋਵੇ। ਫਲ ਖਾਣਾ ਹੋਰ ਵੀ ਚੰਗਾ ਹੈ।
* ਅਕਸਰ ਗਰਭ ਅਵਸਥਾ ਦੌਰਾਨ ਵਾਲ ਰੁੱਖੇ ਅਤੇ ਬੇਜਾਨ ਹੋ ਜਾਂਦੇ ਹਨ। ਵਾਲਾਂ ਲਈ ਇਸ ਦੌਰਾਨ ਹਲਕੇ ਕੈਮੀਕਲਸ ਵਾਲੇ ਸ਼ੈਂਪੂ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਹਫਤੇ ਵਿਚ ਇਕ ਦਿਨ ਇਕ ਚਮਚ ਜੈਤੂਨ ਦੇ ਤੇਲ ਵਿਚ ਦਹੀਂ ਅਤੇ ਆਂਡੇ ਦਾ ਪੀਲਾ ਹਿੱਸਾ ਮਿਲਾ ਕੇ ਲਗਾਉਣ ਨਾਲ ਵਾਲਾਂ ਦੀ ਨਮੀ ਪਰਤ ਆਉਂਦੀ ਹੈ। ਗਰਭ ਅਵਸਥਾ ਵਿਚ ਹੇਅਰ ਕਲਰ ਦਾ ਇਸਤੇਮਾਲ ਨਾ ਕਰੋ।
* ਸਰੀਰ ਅਤੇ ਦਿਮਾਗ ਦੇ ਤੰਦਰੁਸਤ ਹੋਣ ਦੇ ਨਾਲ-ਨਾਲ ਦੋਹਾਂ ਦਰਮਿਆਨ ਸੰਤੁਲਨ ਹੋਣਾ ਬਹੁਤ ਹੀ ਜ਼ਰੂਰੀ ਹੈ। ਗਰਭ ਅਵਸਥਾ ਦੌਰਾਨ ਪੈਦਲ ਚੱਲਣਾ ਫਾਇਦੇਮੰਦ ਹੈ।
* ਮਾਂ ਲਈ ਦੰਦਾਂ ਨੂੰ ਸਾਫ ਰੱਖਣਾ ਵੀ ਜ਼ਰੂਰੀ ਹੈ। ਦਿਨ ਵਿਚ 2 ਵਾਰ ਨਰਮ ਬਰੱਸ਼ ਨਾਲ ਦੰਦ ਸਾਫ ਕਰੋ। ਸ਼ੁਰੂਆਤੀ 6 ਮਹੀਨਿਆਂ ਵਿਚ ਦੰਦਾਂ ਦਾ ਖਾਸ ਖਿਆਲ ਰੱਖੋ ਅਤੇ ਡੈਂਟਿਸਟ ਨੂੰ ਵੀ ਸਮੇਂ-ਸਮੇਂ 'ਤੇ ਮਿਲਦੇ ਰਹੋ।
* ਮਾਹਿਰਾਂ ਮੁਤਾਬਕ ਬੱਚਿਆਂ ਲਈ ਹਰੀਆਂ ਸਬਜ਼ੀਆਂ ਅਤੇ ਆਇਓਡੀਨ ਭਰਪੂਰ ਭੋਜਨ ਫਾਇਦੇਮੰਦ ਹੈ। ਬੱਚੇ ਨੂੰ ਖੂਬ ਆਇਰਨ ਅਤੇ ਕੈਲਸ਼ੀਅਮ ਦੀ ਵੀ ਲੋੜ ਹੁੰਦੀ ਹੈ। ਧਿਆਨ ਰਹੇ ਕਿ ਖਾਣ-ਪੀਣ ਵਿਚ ਇਨ੍ਹਾਂ ਚੀਜ਼ਾਂ ਦੀ ਕਮੀ ਨਹੀਂ ਹੋਣੀ ਚਾਹੀਦੀ। ਸਮੇਂ-ਸਮੇਂ 'ਤੇ ਡਾਕਟਰ ਕੋਲ ਵੀ ਜਾਣਾ ਜ਼ਰੂਰੀ ਹੈ।
ਜੇਕਰ ਤੁਹਾਡੇ ਮੋਬਾਈਲ ਦੀ ਹੈ 'ਲੋਅ' ਬੈਟਰੀ ਤਾਂ ਤੁਸੀਂ ਹੋ ਮੌਤ ਦੇ ਕਰੀਬ
NEXT STORY