ਨਵੀਂ ਦਿੱਲੀ- ਕਰਾਵਲ ਨਗਰ ਇਲਾਕੇ 'ਚ ਇਕ ਕੰਪਿਊਟਰ ਇੰਜੀਨੀਅਰ ਦੀ ਗਰਭਵਤੀ ਪਤਨੀ ਨੂੰ ਅਗਵਾ ਕਰ ਕੇ ਉਸ ਦੇ ਪੇਟ 'ਚ ਪਲ ਰਹੇ ਬੱਚੇ ਨੂੰ ਚੋਰੀ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਘਰ ਕੋਲ ਅਣਪਛਾਤੇ ਬਦਮਾਸ਼ਾਂ ਨੇ ਨਸ਼ੀਲਾ ਪਦਾਰਥ ਸੁੰਘਾ ਕੇ ਉਸ ਨੂੰ ਅਗਵਾ ਕਰ ਲਿਆ। ਸ਼ਾਮ ਦੇ ਸਮੇਂ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਖੁਦ ਨੂੰ ਯੂਪੀ ਦੇ ਜੰਗਲਾਂ 'ਚ ਪਾਇਆ। ਔਰਤ ਦੇ ਪੇਟ ਤੋਂ ਬੱਚਾ ਵੀ ਗਾਇਬ ਸੀ। ਕਿਸੇ ਤਰ੍ਹਾਂ ਉਹ ਦਿੱਲੀ ਪੁੱਜੀ। ਵੀਰਵਾਰ ਨੂੰ ਮਾਮਲੇ ਦੀ ਸ਼ਿਕਾਇਤ ਕਰਾਵਲ ਨਗਰ ਥਾਣੇ 'ਚ ਕੀਤੀ ਗਈ। ਪੁਲਸ ਔਰਤ ਨੂੰ ਜੀ. ਟੀ. ਬੀ. ਹਸਪਤਾਲ 'ਚ ਭਰਤੀ ਕਰਵਾ ਕੇ ਜਾਂਚ ਕਰ ਰਹੀ ਹੈ। ਪੁਲਸ ਅਨੁਸਾਰ ਸਪਨਾ (32) (ਬਦਲਿਆ ਹੋਇਆ ਨਾਂ) ਪਰਿਵਾਰ ਨਾਲ ਪ੍ਰੇਮ ਵਿਹਾਰ, ਕਰਾਵਲ ਨਗਰ 'ਚ ਰਹਿੰਦੀ ਹੈ। ਇਸ ਦੇ ਪਰਿਵਾਰ 'ਚ ਪਤੀ ਅਤੇ 6 ਸਾਲ ਦੀ ਬੇਟੀ ਹੈ। ਸਪਨਾ ਦਾ ਪਤੀ ਕੰਪਿਊਟਰ ਇੰਜੀਨੀਅਰ ਹੈ। ਫਿਲਹਾਲ ਸਪਨਾ ਕਰੀਬ 9 ਮਹੀਨਿਆਂ ਦੀ ਗਰਭਵਤੀ ਸੀ। ਬੁੱਧਵਾਰ ਦੀ ਸਵੇਰ ਕਰੀਬ 9.30 ਵਜੇ ਸਪਨਾ ਕਿਸੇ ਕੰਮ ਲਈ ਘਰੋਂ ਬਾਹਰ ਨਿਕਲੀ ਸੀ। ਇਸ ਦੌਰਾਨ ਸੁੰਨਸਾਨ ਜਗ੍ਹਾ 'ਤੇ ਅਣਪਛਾਤੇ ਬਦਮਾਸ਼ਾਂ ਨੇ ਕੁਝ ਸੁੰਘਾ ਕੇ ਸਪਨਾ ਨੂੰ ਅਗਵਾ ਕਰ ਲਿਆ। ਸ਼ਾਮ ਕਰੀਬ 5 ਵਜੇ ਸਪਨਾ ਨੂੰ ਹੋਸ਼ ਆਇਆ ਤਾਂ ਉਸ ਨੇ ਖੁਦ ਨੂੰ ਜੰਗਲਾਂ 'ਚ ਪਾਇਆ।
ਸੜਕ ਵੱਲ ਆਉਣ 'ਤੇ ਉਸ ਨੂੰ ਪਤਾ ਲੱਗਾ ਕਿ ਉਹ ਬੜੌਤ 'ਚ ਹੈ। ਸਪਨਾ ਅਨੁਸਾਰ ਪੇਟ 'ਚੋਂ ਉਸ ਦਾ ਬੱਚਾ ਗਾਇਬ ਸੀ। ਉਸ ਦੀ ਹਾਲਤ ਵੀ ਸਹੀ ਨਹੀਂ ਸੀ। ਉਸ ਨੇ ਇਕ ਬਜ਼ੁਰਗ ਰਾਹਗੀਰ ਨੂੰ ਸਾਰੀ ਗੱਲ ਦੱਸੀ। ਬਜ਼ੁਰਗ ਉਸ ਨੂੰ ਦਿੱਲੀ ਸ਼ਾਹਦਰਾ ਆਪਣੇ ਘਰ ਲੈ ਗਿਆ। ਸਪਨਾ ਨੇ ਆਪਣੇ ਪਤੀ ਨੂੰ ਸੂਚਨਾ ਦਿੱਤੀ। ਦੂਜੇ ਪਾਸੇ ਪਤਨੀ ਦੇ ਗਾਇਬ ਹੋਣ ਤੋਂ ਬਾਅਦ ਸਪਨਾ ਦੇ ਪਤੀ ਨੇ ਕਰਾਵਲ ਨਗਰ ਥਾਣੇ 'ਚ ਉਸ ਦੀ ਗੁੰਮਸ਼ੁਦਗੀ ਵੀ ਦਰਜ ਕਰਵਾ ਦਿੱਤੀ ਸੀ। ਵੀਰਵਾਰ ਨੂੰ ਪਤੀ ਨਾਲ ਥਾਣੇ ਜਾ ਕੇ ਸਪਨਾ ਨੇ ਪੁਲਸ ਨੂੰ ਪੂਰੀ ਵਾਰਦਾਤ ਦੀ ਸੂਚਨਾ ਦਿੱਤੀ। ਹੁਣ ਪੁਲਸ ਅਧਿਕਾਰੀ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕਰ ਰਹੇ ਹਨ।
...ਤਾਂ ਕੀ ਕੇਜਰੀਵਾਲ ਵਿਰੋਧੀ ਪਾਰਟੀ ਵੀ ਚਲੇਗੀ ਭੂਸ਼ਣ ਦੇ ਪੈਸਿਆਂ ਨਾਲ!
NEXT STORY