ਨਵੀਂ ਦਿੱਲੀ- ਆਮ ਆਦਮੀ ਪਾਰਟੀ 'ਚ ਮਚੇ ਘਮਾਸਾਨ ਦਰਮਿਆਨ ਪਾਰਟੀ ਖੇਮਿਆਂ 'ਚ ਵੰਡੀ ਗਈ। 'ਆਪ' ਦੇ ਬਾਗੀ ਧੜੇ ਦੇ ਨੇਤਾ ਪ੍ਰੋਫੈਸਰ ਆਨੰਦ ਕੁਮਾਰ 'ਸਵਰਾਜ ਸੰਵਾਦ' ਦੌਰਾਨ ਮੰਚ 'ਤੇ ਭਾਵੁਕ ਹੋ ਗਏ ਅਤੇ ਆਪਣੇ ਹੰਝੂਆਂ ਨੂੰ ਨਹੀਂ ਰੋਕ ਸਕੇ। ਉਨ੍ਹਾਂ ਨੇ ਕਿਹਾ ਕਿ ਜਿਸ ਪਾਰਟੀ ਦਾ ਉਨ੍ਹਾਂ ਨੇ ਦਿਲੋਂ ਸੇਵਾ ਕੀਤੀ ਅੱਜ ਉਸ ਦੀ ਇਹ ਹਾਲਤ ਦੇਖ ਕੇ ਮੈਂ ਦੁੱਖੀ ਹਾਂ।
ਆਨੰਦ ਕੁਮਾਰ ਨੇ ਕਿਹਾ ਕਿ ਜੋ ਦੋਸ਼ ਉਨ੍ਹਾਂ 'ਤੇ ਲਾਇਆ ਗਿਆ ਹੈ, ਉਸ ਤੋਂ ਕਾਫੀ ਦੁੱਖੀ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਚੁਣੌਤੀ ਹੈ ਕਿ ਪਾਰਟੀ ਨੂੰ ਫਿਰ ਤੋਂ ਉਸ ਰੂਪ 'ਚ ਲਿਆਉਣਾ ਹੈ, ਜਿਵੇਂ ਉਹ ਅੰਦੋਲਨ ਦੌਰਾਨ ਸੀ। ਉਨ੍ਹਾਂ ਨੇ ਕਿਹਾ ਕਿ 'ਆਪ' ਪਾਰਟੀ ਨੂੰ ਮੁੱਠੀ ਭਰ ਲੋਕਾਂ ਨੇ ਨਹੀਂ ਸਗੋਂ ਕਿ ਲੱਖਾਂ ਲੋਕਾਂ ਨੇ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਵਰਕਰਾਂ ਨੂੰ ਸੰਬੋਧਨ ਕਰਨ ਦੌਰਾਨ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਲੋਕ ਉਮੀਦ ਦੀ ਕਿਰਨ ਹੈ।
ਹੁਣ ਸੜਕ ਹਾਦਸਿਆਂ ਦੌਰਾਨ ਇੰਝ ਬਚਣਗੀਆਂ ਕੀਮਤੀ ਜਾਨਾਂ, ਕਿਉਂਕਿ...
NEXT STORY