ਬੈਂਗਲੂਰ- ਸਾਡੇ ਦੇਸ਼ ਵਿਚ ਰੋਜ਼ਾਨਾ ਕਈ ਸੜਕ ਹਾਦਸੇ ਹੁੰਦੇ ਹਨ। ਜਿਸ ਕਾਰਨ ਲੱਖਾਂ ਜ਼ਿੰਦਗੀਆਂ ਸੜਕ 'ਤੇ ਹੀ ਦਮ ਤੋੜ ਦਿੰਦੀਆਂ ਹਨ। ਜੇਕਰ ਹਾਦਸਿਆਂ ਵਾਲੀ ਥਾਂ 'ਤੇ ਸਮੇਂ ਸਿਰ ਐਂਬੂਲੈਂਸ ਪਹੁੰਚੇ ਤਾਂ ਹਾਦਸਿਆਂ 'ਚ ਮਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਸਕਦੀ ਹੈ ਅਤੇ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਕੁਝ ਅਜਿਹੀ ਹੀ ਪਹਿਲ ਕੀਤੀ ਹੈ ਬੈਂਗਲੂਰ ਨੇ, ਜੋ ਕਿ ਹਾਦਸੇ ਦੌਰਾਨ ਲੋਕਾਂ ਨੂੰ ਬਚਾਉਣ ਲਈ ਤੁਰੰਤ ਪੁੱਜੇਗੀ। ਬੈਂਗਲੂਰ ਸ਼ਹਿਰ ਵਿਚ ਏਸ਼ੀਆ ਦੀ ਪਹਿਲੀ ਬਾਈਕ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ।
ਪਹਿਲੇ ਦਿਨ ਇਹ ਐਂਬੂਲੈਂਸ ਮਹਜ 8 ਮਿੰਟ 'ਚ ਹਾਦਸੇ ਵਾਲੀ ਥਾਂ 'ਤੇ ਪੁੱਜੀ। ਸਿਹਤ ਵਿਭਾਗ ਦੇ ਮੰਤਰੀ ਯੂ. ਟੀ. ਖਾਦੇੜ ਨੇ ਕਿਹਾ ਕਿ ਸਭ ਤੋਂ ਪਹਿਲਾਂ ਕਾਲ ਬੁੱਧਵਾਰ ਦੀ ਸ਼ਾਮ ਨੂੰ 7 ਵਜ ਕੇ 33 ਮਿੰਟ 'ਤੇ ਆਰ. ਕੇ. ਪੁਰਮ ਵਿਚ ਹੋਏ ਸੜਕ ਹਾਦਸੇ ਦੌਰਾਨ ਵਿਅਕਤੀ ਨੂੰ ਬਚਾਉਣ ਲਈ ਆਈ।
ਇਹ ਬਾਈਕ ਐਂਬੂਲੈਂਸ 7 ਵਜ ਕੇ 41 ਮਿੰਟ 'ਤੇ ਪਹੁੰਚ ਗਈ। ਮੋਟਰਸਾਈਕਲ ਦੀ ਟੱਕਰ ਵਿਚ ਜ਼ਖਮੀ ਇਕ ਮਜ਼ਦੂਰ ਨੇ ਮੁੱਢਲਾ ਇਲਾਜ ਕੀਤਾ ਅਤੇ ਫਿਰ ਉਸ ਨੂੰ ਤੁਰੰਤ ਵ੍ਹੀਲਰ ਐਂਬੂਲੈਂਸ ਦੇ ਪਹੁੰਚਣ ਤੋਂ ਪਹਿਲਾਂ ਆਟੋ ਰਿਕਸ਼ਾ ਤੋਂ ਹਸਪਤਾਲ ਪਹੁੰਚਾਇਆ।
ਪੰਜਾਬ ਦਾ ਟ੍ਰਿਪਲ ਗੋਲਡ ਮੈਡਲਿਸਟ ਇਹ ਕਿਹੜੇ ਚੱਕਰਾਂ 'ਚ ਫਸ ਗਿਆ!
NEXT STORY