ਪੰਜਾਬ— ਕਣਕ ਦੇ ਸੀਜ਼ਨ ਦੇ ਚਲਦੇ ਵੱਖ-ਵੱਖ ਮੰਡੀਅਆਂ 'ਚ ਭਾਰੀ ਗਿਣਤੀ 'ਚ ਕਣਕ ਆਉਣੀ ਸ਼ੁਰੂ ਹੋ ਚੁੱਕੀ ਹੈ ਪਰ ਪੰਜਾਬ ਸਰਕਾਰ ਦੇ ਲੱਖ ਦਾਵਿਆਂ ਦੇ ਬਾਵਜੂਦ ਖਰੀਦ ਏਜੰਸੀਆਂ ਵੱਲੋਂ ਕਣਕ ਖਰੀਦ ਸ਼ੁਰੂ ਨਾ ਕੀਤੇ ਜਾਣ ਦੇ ਚਲਦੇ ਮੰਡੀਆਂ 'ਚ ਕਣਕ ਦੇ ਭੰਡਾਰ ਲੱਗੇ ਹੋਏ ਹਨ। ਉੱਤੋਂ ਬਰਸਾਤ ਤੋਂ ਫਸਲਾਂ ਨੂੰ ਬਚਾਉਣ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਜਿਸ ਦੇ ਚਲਦੇ ਬਰਸਾਤ 'ਚ ਕਣਕ ਭਿੱਜ ਰਹੀ ਹੈ। ਇਨ੍ਹਾਂ ਮੁਸੀਬਤਾਂ ਕਾਰਨ ਕਿਸਾਨਾਂ ਦੇ ਹੋਸ਼ ਫਾਖ਼ਤਾ ਹੋ ਚੁੱਕੇ ਹਨ।
ਉਧਰ ਸੰਗਰੂਰ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਆਪਣੇ ਵੱਲੋਂ ਪ੍ਰਬੰਧ ਪੂਰੇ ਕੀਤੇ ਜਾਣ ਦੇ ਦਾਅਵੇ ਕਰ ਰਹੇ ਹਨ ਅਤੇ ਭਿੱਜ ਰਹੀ ਕਣਕ ਲਈ ਕੁਦਰਤ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣਾ ਪੱਲਾ ਝਾੜ ਰਹੇ ਹਨ।
ਤੇਜ਼ ਬਰਸਾਤ ਨੇ ਤਰਨਤਾਰਨ ਦੀ ਨਵੀਂ ਦਾਨਾ ਮੰਡੀ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੰਡੀ 'ਚ ਲੱਗੀਆਂ ਸਾਰੀਆਂ ਸ਼ੈੱਡਾਂ ਹੀ ਟੁੱਟੀਆਂ ਹੋਈਆਂ ਹਨ ਅਤੇ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਕਿਸਾਨਾਂ ਵੱਲੋਂ ਲਿਆਉਂਦੀ ਜਾ ਰਹੀ ਕਣਕ ਖਰਾਬ ਹੋ ਰਹੀ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮੰਡੀ ਦੀ ਸਾਰ ਲਈ ਜਾਵੇ।
ਮੰਡੀਆਂ 'ਚ ਆ ਰਹੀ ਕਣਕ ਦੀ ਸਰਕਾਰੀ ਖਰੀਦ ਦਾ ਕੰਮ ਸਰਕਾਰ ਵੱਲੋਂ 10 ਅਪ੍ਰੈਲ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਏਸ਼ੀਆ ਦੀ ਦੂਜੇ ਨੰਬਰ 'ਤੇ ਜਾਣੀ ਜਾਂਦੀ ਨਾਭਾ ਅਨਾਜ ਮੰਡੀ 'ਚ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਜਿਸ ਕਰਕੇ ਕਿਸਾਨਾਂ ਨੂੰ ਭੀਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਸਰਕਾਰੀ ਖਰੀਦ ਨਾ ਹੋਣ ਕਾਰਨ ਪ੍ਰਾਈਵੇਟ ਵਪਾਰੀ ਘੱਟ ਰੇਟ 'ਤੇ ਕਣਕ ਖਰੀਦ ਕੇ ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਰਹੇ ਹਨ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਪਰਮਜੀਤ ਸੱਲਣ ਨੇ ਕਿਹਾ ਕਿ ਕਣਕ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਪੂਰੇ ਹੋ ਚੁੱਕੇ ਹਨ ਅਤੇ ਛੇਤੀ ਹੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ।
ਉਧਰ ਪਟਿਆਲਾ ਮੰਡੀ 'ਚ ਵੀ ਕਿਸਾਨਾਂ ਦੀਆਂ ਫਸਲਾਂ ਦੀ ਖਰੀਦਦਾਰੀ ਨਾ ਹੋਣ ਕਾਰਨ ਕਿਸਾਨ ਨਿਰਾਸ਼ ਦਿਖਾਈ ਦਿੱਤੇ। ਫਸਲ ਦੀ ਖਰੀਦਦਾਰੀ 'ਚ ਦੇਰੀ ਦੇ ਚਲਦੇ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ। ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਡਿੱਪਟੀ ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਵੀ ਖਰੀਦਦਾਰੀ ਸ਼ੁਰੂ ਨਹੀਂ ਹੋ ਸਕੀ ਹੈ।
ਸ਼ਾਇਦ ਇਹ ਦੇਸ਼ ਲਈ ਮੰਦਭਾਗਾ ਹੈ ਕਿ ਜਿਸ ਦੇਸ਼ 'ਚ ਲੋਕ ਭੁੱਕ ਨਾਲ ਤੜਫ ਕੇ ਮਰ ਰਹੇ ਹਨ ਉਸੇ ਦੇਸ਼ 'ਚ ਅਨਾਜ ਦੀ ਬੇਕਦਰੀ ਹੋ ਰਹੀ ਹੈ। ਕਿਸਾਨ ਦਿਨ ਰਾਤ ਮਿਹਨਤ ਕਰਕੇ ਆਪਣੀਆਂ ਫਸਲਾਂ ਨੂੰ ਬੱਚਿਆਂ ਵਾਂਗ ਪਾਲਦੇ ਹਨ ਅਤੇ ਫਸਲ ਵੇਚ ਕੇ ਆਪਣੇ ਘਰ ਦਾ ਖਰਚਾ ਚਲਾਉਂਦੇ ਹਨ। ਪਰ ਅਜਿਹੇ ਹਲਾਤ ਕਿਸਾਨਾਂ ਨੂੰ ਆਰਥਿਕ ਪੱਖ ਤੋਂ ਤੋੜ ਰਹੇ ਹਨ।
...ਤਾਂ ਇਸ ਲਈ ਹੋਈ ਨਰੂਆਣਾ ਤੇ ਗੁਰਪ੍ਰੀਤ ਸੇਖੋਂ ਗਰੁੱਪ 'ਚ ਗੈਂਗਵਾਰ (ਵੀਡੀਓ)
NEXT STORY