ਮਾਨਸਾ : ਪਰਿਵਾਰ ਦੇ ਖਿਲਾਫ ਜਾ ਕੇ ਵਿਆਹ ਕਰਵਾਉਣ ਦਾ ਇਕ ਧੀ ਨੂੰ ਖੌਫਨਾਕ ਅੰਜਾਮ ਭੁਗਤਣਾ ਪਿਆ। ਦੋਵਾਂ ਪਿਆਰ ਕਰਨ ਵਾਲਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਜਿਹੜੀ ਨਵੀਂ ਜ਼ਿੰਦਗੀ ਉਹ ਪਰਿਵਾਰ ਦੇ ਖਿਲਾਫ ਜਾ ਕੇ ਸ਼ੁਰੂ ਕਰ ਰਹੇ ਹਨ ਉਹ ਉਨ੍ਹਾਂ ਲਈ ਖੌਫਨਾ ਸਿੱਟੇ ਦੇ ਜਾਵੇਗੀ। ਧੀ ਦੀ ਲਵ ਮੈਰਿਜ ਤੋਂ ਪਿਓ ਇੰਨਾ ਖਫਾ ਸੀ ਕਿ ਜਵਾਈ ਦੇ ਸਾਹਮਣੇ ਹੀ ਸਹੁਰੇ ਨੇ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਉਦੋਂ ਹੋਈ ਜਦੋਂ ਦੋਵੇਂ ਜੀਅ ਘਰੋਂ ਕੰਮ 'ਤੇ ਜਾਣ ਲਈ ਨਿਕਲੇ ਤਾਂ ਰਸਤੇ 'ਚ ਹੀ ਪਿਤਾ ਨੇ ਰੋਕ ਲਿਆ ਅਤੇ ਧੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਦੱਸਿਆ ਜਾ ਰਿਹਾ ਹੈ ਇਸ ਹਮਲੇ ਵਿਚ ਕੁੜੀ ਦੇ ਦਾਦਕੇ ਅਤੇ ਨਾਨਕੇ ਪਰਿਵਾਰ ਦੇ ਲੋਕ ਵੀ ਮੌਜੂਦ ਸਨ। ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਿਕ ਮ੍ਰਿਤਕਾ ਸਿਮਰਤ ਕੌਰ ਪਤਨੀ ਗੁਰਪਿਆਰ ਸਿੰਘ ਵਾਸੀ ਭੰਮੇ ਕਲਾ ਨੇ ਕਰੀਬ 7 ਮਹੀਨੇ ਪਹਿਲਾਂ ਆਪਣੇ ਨਾਨਕੇ ਪਿੰਡ ਦੇ ਲੜਕੇ ਗੁਰਪਿਆਰ ਸਿੰਘ ਨਾਲ ਘਰੋਂ ਫਰਾਰ ਹੋ ਕੇ ਕੋਰਟ ਮੈਰਿਜ ਕਰਵਾ ਲਈ ਸੀ।
ਪਿਓ ਵਲੋਂ ਧੀ ਦੇ ਕਤਲ ਦੀ ਇਹ ਘਟਨਾ ਝੁਨੀਲ (ਮਾਨਸਾ) ਦੀ ਹੈ। ਪਤਨੀ 'ਤੇ ਹੁੰਦੇ ਹਮਲੇ ਨੂੰ ਦੇਖ ਪਤੀ ਨੇ ਪਹਿਲਾਂ ਤਾਂ ਦੋਸ਼ੀਆਂ ਦਾ ਮੁਕਾਬਲਾ ਕੀਤਾ ਜਦੋਂ ਉਸ ਦਾ ਵਸ ਨਾ ਚੱਲਿਆ ਤਾਂ ਉਹ ਉਥੋਂ ਭੱਜ ਗਿਆ। ਪੁਲਸ ਨੇ ਲੜਕੀ ਦੇ ਪਿਤਾ ਭਰਾ ਅਤੇ ਮਾਮੇ ਸਮੇਤ ਸੱਤ ਰਿਸ਼ਤੇਦਾਰਾਂ 'ਤੇ ਮਾਮਲਾ ਦਰਜ ਕੀਤਾ ਹੈ।
ਭਿਆਨਕ ਸੜਕ ਹਾਦਸੇ ਨੇ ਲੈ ਲਈ 16 ਸਾਲਾ ਮੁੰਡੇ ਦੀ ਜਾਨ (ਵੀਡੀਓ)
NEXT STORY