ਮੁੰਬਈ- ਆਉਣ ਵਾਲੀ ਰੋਮਾਂਟਿਕ ਕਾਮੇਡੀ ਫਿਲਮ 'ਕੱਟੀ ਬੱਟੀ' 'ਚ ਜ਼ਬਰਦਤ ਰੁੱਝੇ ਨਿਖਿਲ ਅਡਵਾਨੀ ਦੇ ਬਾਰੇ ਪਤਾ ਲੱਗਾ ਹੈ ਕਿ ਉਹ 'ਅਵੈਂਜਰਸ' ਦੇ ਜ਼ਬਰਦਸਤ ਫੈਨ ਹਨ। ਇਸ ਲੜੀ ਦੀ ਅਗਲੀ ਫਿਲਮ 'ਅਵੈਂਜਰਸ: ਏਜ ਆਫ ਅਲਟ੍ਰਾਨ' ਨੂੰ ਦੇਖਣ ਲਈ ਉਨ੍ਹਾਂ ਨੇ ਆਪਣੀ ਕੰਗਨਾ ਰਣਾਵਤ ਅਤੇ ਇਮਰਾਨ ਖਾਨ ਸਟਾਰਰ ਫਿਲਮ 'ਕੱਟੀ ਬੱਟੀ' ਦੀ ਟੀਮ ਨੂੰ ਛੁੱਟੀ ਵੀ ਦੇ ਦਿੱਤੀ ਹੈ। ਨਿਖਿਲ ਦਾ ਕਹਿਣਾ ਹੈ, '' ਮੈਂ ਇਸ ਨਵੀਂ ਫਿਲਮ ਨੂੰ ਦੇਖਣ ਲਈ ਬੇਤਾਬ ਹਾਂ। ਪਹਿਲਾਂ ਟਰੇਲਰ ਲਾਂਚ ਤੋਂ ਹੁਣ ਤੱਕ ਮੈਂ ਇਸ ਦੇ ਸਾਰੇ ਟਰੇਲਰ ਦੇਖੇ ਹਨ। ਭਾਵੇਂ ਮੈਂ ਇਸ ਦੀ ਰਿਲੀਜ਼ਿੰਗ ਦੌਰਾਨ ਆਪਣੀ ਫਿਲਮ 'ਕੱਟੀ ਬੱਟੀ' ਦਾ ਸ਼ੂਟ ਕਰ ਰਿਹਾ ਹਾਂ ਪਰ ਸ਼ੁਕਰਵਾਰ 24 ਅਪ੍ਰੈਲ ਨੂੰ ਮੈਂ ਇਸ ਫਿਲਮ ਨੂੰ ਦੇਖਣ ਲਈ ਪੂਰੇ ਦਿਨ ਦੀ ਛੁੱਟੀ ਰੱਖੀ ਹੈ। ਆਪਣੀ ਟੀਮ ਨੂੰ ਕਿਹਾ ਹੈ ਕਿ ਉਹ ਇਸ ਨੂੰ ਪਹਿਲੇ ਦਿਨ ਜਾ ਕੇ ਦੇਖਣ।''
24 ਅਪ੍ਰੈਲ ਨੂੰ ਦਿਖੇਗਾ ਸਿਨੇਮਾ ਤੇ ਸਪੋਰਟਸ ਦਾ 'ਯਾਰਾਨਾ' (ਦੇਖੋ ਤਸਵੀਰਾਂ)
NEXT STORY